ਲੁਧਿਆਣਾ: ਲੰਮੇ ਸਮੇਂ ਤੋਂ ਜਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਰਮਿਆਨ ਜਾਰੀ ਖਿੱਚੋਤਾਣ ਦਾ ਹੱਲ ਜਲਦ ਨਿਕਲ ਸਕਦਾ ਹੈ। ਇਸ ਦੀ ਪੁਸ਼ਟੀ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਰ ਦਿੱਤੀ ਹੈ।
ਸਿੱਧੂ ਮਾਮਲੇ 'ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦੇ ਪੁਰਾਣੇ ਸਾਥੀ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਕਾਂਗਰਸ ਵਿੱਚ ਹੀ ਰਿਹਾ ਹੈ। ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਜਲਦ ਉਨ੍ਹਾਂ ਨਾਲ ਸਾਰੇ ਮਸਲੇ ਹੱਲ ਕਰ ਲਵੇਗੀ। ਲੋਕ ਸਭਾ ਚੋਣਾਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਰਮਿਆਨ ਖਿੱਚੋਤਾਣ ਜਾਰੀ ਹੈ।
ਇਹ ਵਿਵਾਦ ਉਦੋਂ ਹੋਰ ਵੀ ਵੱਧ ਗਿਆ ਸੀ, ਜਦ ਕੈਪਟਨ ਨੇ ਸਿੱਧੂ ਤੇ ਹੋਰ ਮੰਤਰੀਆਂ ਦੇ ਵਿਭਾਗ ਤਬਦੀਲ ਕਰ ਦਿੱਤੇ ਸਨ। ਨਵਜੋਤ ਸਿੱਧੂ ਨੇ ਹਾਲੇ ਤਕ ਆਪਣਾ ਬਿਜਲੀ ਵਿਭਾਗ ਨਹੀਂ ਸੰਭਾਲਿਆ ਹੈ ਤੇ ਇਸ ਬਾਰੇ ਉਹ ਹਾਈਕਮਾਨ ਤਕ ਵੀ ਪਹੁੰਚ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੱਧੂ ਆਪਣਾ ਵਿਭਾਗ ਸੰਭਾਲਣ ਲਈ ਕੈਪਟਨ ਤੇ ਕਾਂਗਰਸ ਤੋਂ ਕਿਹੜੀ 'ਕੀਮਤ' ਵਸੂਲ ਕਰਨਗੇ।
ਰੰਧਾਵਾ ਨੇ ਬੀਤੇ ਦਿਨ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਵਾਲੀ ਥਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਭਾ ਵਿੱਚ ਬਣੀ ਉਸ ਨਵੀਂ ਜੇਲ੍ਹ ਦਾ ਦੌਰਾ ਕੀਤਾ ਹੈ ਜਿੱਥੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਜੇਲ੍ਹ ਦੀਆਂ ਰਾਡਾਂ ਵੀ ਉਨ੍ਹਾਂ ਨੇ ਖ਼ੁਦ ਟੁੱਟੀਆਂ ਵੇਖੀਆਂ ਹਨ।
ਸੁਖਜਿੰਦਰ ਰੰਧਾਵਾ ਨੇ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਕਿ ਇਹ ਪੂਰੀ ਵਾਰਦਾਤ ਨੂੰ ਸਾਜ਼ਿਸ਼ ਤਹਿਤ ਹੀ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੋਲ ਸੁਵਿਧਾਵਾਂ ਦੀ ਵੱਡੀ ਕਮੀ ਹੈ। ਉਨ੍ਹਾਂ ਕੋਲ ਨਾ ਤਾਂ ਆਧੁਨਿਕ ਹਥਿਆਰ ਨੇ ਤੇ ਨਾ ਹੀ ਕੈਦੀਆਂ ਨੂੰ ਕਾਬੂ ਕਰਨ ਦਾ ਕੋਈ ਤਰੀਕਾ ਇਸ ਕਰਕੇ ਅਜਿਹੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਕੈਪਟਨ-ਸਿੱਧੂ ਵਿਵਾਦ ਕਿਸੇ ਹੱਲ ਵੱਲ ਵਧਿਆ
ਏਬੀਪੀ ਸਾਂਝਾ
Updated at:
24 Jun 2019 03:56 PM (IST)
ਸਿੱਧੂ ਮਾਮਲੇ 'ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦੇ ਪੁਰਾਣੇ ਸਾਥੀ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਕਾਂਗਰਸ ਵਿੱਚ ਹੀ ਰਿਹਾ ਹੈ। ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਜਲਦ ਉਨ੍ਹਾਂ ਨਾਲ ਸਾਰੇ ਮਸਲੇ ਹੱਲ ਕਰ ਲਵੇਗੀ।
- - - - - - - - - Advertisement - - - - - - - - -