ਕੈਪਟਨ ਦੇ ਵਜ਼ੀਰ ਨੇ ਮੰਨਿਆ 'ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਅਣਗਹਿਲੀ'
ਏਬੀਪੀ ਸਾਂਝਾ | 15 Aug 2020 01:22 PM (IST)
ਰੰਧਾਵਾ ਨੇ ਆਪਣੀ ਸਰਕਾਰ ਦੀ ਅਣਗਹਿਲੀ ਮੰਨਦਿਆਂ ਕਿਹਾ ਸਿਰਫ਼ ਘਟਨਾ ਵਾਪਰਨ ਵੇਲੇ ਹੀ ਇਕ-ਦੋ ਮਹੀਨੇ ਹੀ ਸਰਕਾਰ ਨੂੰ ਹਰਕਤ 'ਚ ਨਹੀਂ ਆਉਣਾ ਚਾਹੀਦਾ ਸਗੋਂ ਨਹੀਂ ਪੂਰੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ।
ਜਲੰਧਰ: ਅੱਜ ਦੇਸ਼ ਦੇ 74ਵੇਂ ਅਜ਼ਾਦੀ ਦਿਹਾੜੇ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤਿਰੰਗਾ ਝੰਡਾ ਫਹਿਰਾਇਆ। ਇਸ ਮੌਕੇ ਰੰਧਾਵਾ ਨੇ ਮੰਨਿਆ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਂਗਰਸ ਸਰਕਾਰ ਦੀ ਅਣਗਹਿਲੀ ਹੈ। ਰੰਧਾਵਾ ਨੇ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ 'ਤੇ ਕਿਹਾ ਕਿ 2012 ਵਿੱਚ ਡੇਰਾ ਬਾਬਾ ਨਾਨਕ 'ਚ ਜਹਰੀਲੀ ਸ਼ਰਾਬ ਕਾਰਨ ਕਈ ਮੌਤਾਂ ਹੋਈਆਂ ਸਨ। ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਅਤੇ ਉਦੋਂ ਅਸੀਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਸੀ। ਪਰ ਉਸ ਵੇਲੇ ਅਕਾਲੀ ਦਲ ਨੇ ਕੁੱਝ ਨਹੀਂ ਕੀਤਾ। ਜੇਕਰ ਉਸ ਵੇਲੇ ਹੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਰੰਧਾਵਾ ਨੇ ਕਿਹਾ ਅਸੀਂ ਹੁਣ ਵੀ ਮੰਗ ਕਰ ਰਹੇ ਹਾਂ ਕਿ ਸਿਰਫ਼ ਜਾਂਚ ਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਆਪਣੀ ਸਰਕਾਰ ਦੀ ਅਣਗਹਿਲੀ ਮੰਨਦਿਆਂ ਕਿਹਾ ਸਿਰਫ਼ ਘਟਨਾ ਵਾਪਰਨ ਵੇਲੇ ਹੀ ਇਕ-ਦੋ ਮਹੀਨੇ ਹੀ ਸਰਕਾਰ ਨੂੰ ਹਰਕਤ 'ਚ ਨਹੀਂ ਆਉਣਾ ਚਾਹੀਦਾ ਸਗੋਂ ਨਹੀਂ ਪੂਰੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ 'ਚ ਜਸ਼ਨ-ਏ-ਆਜ਼ਾਦੀ, ਛੇ ਕਰੋੜ ਦੀ ਲਾਗਤ ਵਾਲੇ ਕੰਮ ਸ਼ੁਰੂ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ