ਖਹਿਰਾ ਨੇ ਮਨਪ੍ਰੀਤ ਬਾਦਲ ਦੇ ਬਜਟ ਨੂੰ ਕਾਗ਼ਜ਼ੀ ਕਰਾਰ ਦਿੱਤਾ
ਏਬੀਪੀ ਸਾਂਝਾ | 24 Mar 2018 01:04 PM (IST)
ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਬਜਟ ਨੂੰ ਕਾਗਜ਼ੀ ਕਹਿ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ 4,200 ਕਰੋੜ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਹੈ, ਪਰ ਇਹ ਸਿਰਫ਼ ਐਲਾਨ ਹੀ ਰਹਿ ਜਾਵੇਗਾ। ਖਹਿਰਾ ਨੇ ਪਿਛਲੇ ਬਜਟ 'ਚ ਸਰਕਾਰ ਨੇ ਕਿਸਾਨਾਂ ਦੀ ਆਤਮ ਹੱਤਿਆ ਰੋਕਣ ਲਈ 1,500 ਕਰੋੜ ਦਾ ਬਜਟ ਰੱਖਿਆ ਸੀ, ਪਰ ਉਸ ਵਿੱਚੋਂ ਸਿਰਫ 300 ਕਰੋੜ ਖ਼ਰਚਿਆ ਗਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਪੰਜਾਬ ਸਰਕਾਰ ਦਾ ਇਸ ਬਜਟ 'ਚ ਵੀ ਝੂਠਾ ਵਾਧਾ ਕਰ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਉਣ ਲਈ 4,250 ਦਾ ਐਲਾਨ ਕੀਤਾ ਹੈ ਜੋ ਸਰਕਾਰ ਤੋਂ ਪੂਰਾ ਨਹੀਂ ਹੋਵੇਗਾ। 'ਆਪ' ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੰਡਸਟਰੀ ਲਈ ਬਿਜਲੀ ਦੇ ਰੇਟ ਤਾਂ ਘਾਟਾ ਦਿੱਤੇ ਪਰ ਪੰਜਾਬ 'ਚ ਇੰਡਸਟਰੀ ਹੈ ਕਿੱਥੇ। ਸੰਧੂ ਨੇ ਕਿਹਾ ਕਿ ਬਿਜਲੀ ਦੀ ਕੀਮਤ ਘਟਾਉਣ ਤੋਂ ਪਹਿਲਾਂ ਸਰਕਾਰ ਨੂੰ ਪੰਜਾਬ 'ਚ ਇੰਡਸਟਰੀ ਲਿਆਉਣੀ ਪਾਏਗੀ। ਸੰਧੂ ਨੇ ਸਰਕਾਰ ਵੱਲੋਂ ਨਵੇਂ ਲਾਏ ਵਿਕਾਸ ਕਰ ਦੀ ਵੀ ਨਿਖੇਧੀ ਕੀਤੀ।