Lok Sabha Election: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੀ ਇੱਕ ਦੂਜੇ 'ਤੇ ਬਿਆਨਬਾਜ਼ੀ ਜਾਰੀ ਹੈ। ਉੱਥੇ ਹੀ ਆਗੂ ਵਿੱਚ ਪਾਰਟੀ ਦੀ ਵੱਡੀ ਫੇਰਬਦਲ ਵਿੱਚ ਲੱਗੇ ਹੋਏ ਹਨ। ਕਿਤੇ ਨਾ ਕਿਤੇ ਉਹ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਮਜਬੂਤ ਪਾਰਟੀ ਦਾ ਪੱਲਾ ਫੜਦੇ ਨਜ਼ਰ ਆ ਰਹੇ ਹਨ। ਇਸੇ ਤਹਿਤ ਹੀ ਬੀਤੇ ਦਿਨੀਂ ਦਲਬੀਰ ਗੋਲਡੀ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ।


ਇਸ ਤੋਂ ਬਾਅਦ ਵਿਰੋਧੀ ਧਿਰਾਂ ਇੱਕ-ਦੂਜੇ 'ਤੇ ਨਿਸ਼ਾਨਾ ਸਾਧਣ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਦਲਬੀਰ ਗੋਲਡੀ ਦੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ਚਰਚਾਵਾਂ ਵਿਚਾਲੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ ਕਿ ਦਲਬੀਰ ਗੋਲਡੀ ਦੀਆਂ ਤਿੰਨ ਬਿਜਨਸ ਇਨਕੁਆਰੀਆਂ ਭਗਵੰਤ ਮਾਨ ਸਰਕਾਰ ਕਰਵਾ ਰਹੀ ਸੀ। ਸਾਨੂੰ ਖਬਰ ਹੈ ਕਿ ਉਹ ਦਲਬੀਰ ਗੋਲਡੀ ਨੂੰ ਬਾਂਹ ਮਰੋੜ ਕੇ ਲੈ ਕੇ ਗਏ ਹਨ, ਜਿਸ ਤਰ੍ਹਾਂ ਚੱਬੇਵਾਲ ਨੂੰ ਲੈ ਕੇ ਗਏ ਸੀ। 


ਦਲਬੀਰ ਗੋਲਡੀ ਇੱਕ ਪੜ੍ਹਿਆ ਲਿਖਿਆ ਇਨਸਾਨ ਸੀ, ਉਸ ਨੇ ਸਾਡੇ ਨਾਲ ਵਿਸਵਾਸ ਘਾਤ ਕੀਤਾ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਐਕਸ 'ਤੇ ਪੋਸਟ ਪਾ ਕੇ ਕਿਹਾ , " ਮੈਂ ਸਵੇਰੇ ਠੀਕ 9 ਵਜੇ ਫੇਸਬੁੱਕ 'ਤੇ LIVE ਹੋ ਕੇ ਮੇਰੇ ਖ਼ਿਲਾਫ਼ ਰਚੀਆਂ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਾਂਗਾ। ਜਿਸ ਦੇ ਤਹਿਤ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਡਰਾ ਧਮਕਾ ਕੇ ਮੌਜ਼ੂਦਾ ਸਰਕਾਰਾਂ ਨੇ ਆਪਣੇ ਖ਼ੇਮੇ ਵਿੱਚ ਕੀਤਾ। ਤੁਹਾਨੂੰ ਸਭ‌ ਨੂੰ ਇਸ ਗੱਲ ਦਾ ਇਲਮ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਪੁਰਜ਼ੋਰ ਵਰਤੋਂ ਕਰ ਰਹੀ ਹੈ ਕਿ ਮੈਂ ਦੇਸ਼ ਦੀ ਸੰਸਦ ਵਿੱਚ ਨਾ ਪਹੁੰਚ ਸਕੇ। ਇੰਨਾਂ ਸਾਰੀਆਂ ਗੱਲਾਂ 'ਤੇ ਹੀ ਤੁਹਾਡੇ ਨਾਲ ਸਵੇਰੇ ਚਰਚਾ ਕਰਾਂਗਾ"






ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Congress Candidate List: ਰਾਜ ਬੱਬਰ ਨੂੰ ਗੁਰੂਗ੍ਰਾਮ ਅਤੇ ਆਨੰਦ ਸ਼ਰਮਾ ਨੂੰ ਕਾਂਗੜਾ ਤੋਂ ਮਿਲੀ ਟਿਕਟ, ਕਾਂਗਰਸ ਵੱਲੋਂ ਇੱਕ ਹੋਰ ਲਿਸਟ ਜਾਰੀ