ਲੁਧਿਆਣਾ: 'ਆਪ' ਛੱਡ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪੁਰਾਣੀ ਪਾਰਟੀ 'ਤੇ ਵੱਡਾ ਹਮਲਾ ਕੀਤਾ ਹੈ। ਖਹਿਰਾ ਨੇ 'ਆਪ' 'ਤੇ ਨਸ਼ਿਆਂ ਦੇ ਖ਼ਾਤਮੇ ਲਈ ਝੂਠੀ ਲੜਾਈ ਲੜਨ ਦਾ ਦੋਸ਼ ਲਾਇਆ।
ਖਹਿਰਾ ਦਾ ਇਹ ਬਿਆਨ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਪਾਰਟੀ ਦੇ ਬਿਆਨ ਮਗਰੋਂ ਆਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ 'ਇੰਚਾਰਜ' ਸੰਜੇ ਸਿੰਘ ਨੇ ਕਿਹਾ ਸੀ ਕਿ ਜੇਕਰ ਪਾਰਟੀ ਇੱਕਜੁੱਟ ਰਹਿੰਦੀ ਤਾਂ ਚੰਗਾ ਪ੍ਰਦਰਸ਼ਨ ਕਰਦੀ। ਇਸ 'ਤੇ ਵੱਖਰੀ ਪਾਰਟੀ ਬਣਾਉਣ ਵਾਲੇ ਖਹਿਰਾ ਨੇ ਸਵਾਲ ਚੁੱਕਿਆ ਕਿ ਜਦ ਉਨ੍ਹਾਂ ਦੇ ਮੁਖੀ ਨੇ ਨਸ਼ਿਆਂ ਦੇ ਮਾਮਲੇ 'ਤੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ, ਉਸ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਿਆ।
ਇਹ ਵੀ ਪੜ੍ਹੋ: ਸੰਜੇ ਸਿੰਘ ਨੂੰ ਚੁੱਭ ਰਿਹਾ ਖਿੰਡਿਆ-ਪੁੰਡਿਆ ਝਾੜੂ
ਉਨ੍ਹਾਂ ਕਿਹਾ ਕਿ 'ਆਪ' ਨੇ ਪੰਜਾਬ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਹੁਣ ਉਹ ਲੋਕਾਂ ਨੂੰ ਗਰਕ ਚੁੱਕੇ ਸਿਸਟਮ ਤੋਂ ਨਿਜਾਤ ਦਿਵਾਉਣਗੇ। ਖਹਿਰਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਟਕਸਾਲੀ ਅਕਾਲੀ ਆਗੂਆਂ ਤੇ ਸੁੱਚਾ ਸਿੰਘ ਛੋਟੇਪੁਰ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ ਤੇ ਲੋਕ ਸਭਾ ਚੋਣਾਂ ਬਾਰੇ ਵਿਉਂਤਬੰਦੀ ਉਲੀਕੀ ਜਾਵੇਗੀ।
Exit Poll 2024
(Source: Poll of Polls)
ਪੰਜਾਬ 'ਚ 'ਆਪ' ਦੇ ਮੰਦੇਹਾਲ ਬਾਰੇ ਸੰਜੇ ਸਿੰਘ ਦੇ 'ਪਸ਼ਚਾਤਾਪ' 'ਤੇ ਖਹਿਰਾ ਦਾ ਵਾਰ
ਏਬੀਪੀ ਸਾਂਝਾ
Updated at:
19 Jan 2019 05:39 PM (IST)
- - - - - - - - - Advertisement - - - - - - - - -