ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੇ ਸਮਝੌਤੇ ਬਾਰੇ ਕਿਹਾ ਹੈ ਕਿ ਪੰਜਾਬ ਵਿੱਚ ਤੀਜੇ ਫਰੰਟ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਸਮਾਂ ਆਉਣ ’ਤੇ ਸਭ ਦੱਸਿਆ ਜਾਏਗਾ।


ਇਹ ਵੀ ਪੜ੍ਹੋ: ਹੁਣ ਨਹੀਂ ਹੋਵੇਗਾ 'ਆਪ' ਦਾ ਏਕਾ..! ਭਗਵੰਤ ਮਾਨ ਨੇ ਖਿੱਚੀ ਲਕੀਰ


ਦਰਅਸਲ ਖਹਿਰਾ ਅੱਜ ਆਪਣੇ ਸਾਥੀਆਂ ਨਾਲ ਸਤਲੁਜ ਦਰਿਆ ਵਿੱਚ ਹੋਈ ਨਾਜਾਇਜ਼ ਮਾਈਨਿੰਗ ਵੇਖਣ ਪਹੁੰਚੇ। ਇਹ ਖੇਤਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਆਗਮਪੁਰ ਖੇਤਰ ਦਾ ਦੌਰਾ ਕਰਨ ਪੁੱਜੇ ਖਹਿਰਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਸੂਬੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਬਿਨ੍ਹਾਂ ਪੁੱਛਗਿੱਛ ਦੇ ਹੀ ਉਮੀਦਵਾਰਾਂ ਨੂੰ 5 ਟਿਕਟਾਂ ਦੇ ਦਿੱਤੀਆਂ, ਕਿਸੇ ਵਲੰਟੀਅਰ ਨਾਲ ਕੋਈ ਮੀਟਿੰਗ ਨਹੀਂ ਕੀਤੀ। ਇਸ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ਵਿੱਚ ਖੋਟ ਹੈ। ਪਰ ਇਸ ਦੇ ਬਾਵਜੂਦ ਸਭ ਠੀਕ ਕਰਨ ਲਈ ਉਨ੍ਹਾਂ ਨੂੰ 8 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਤੋਂ ਕਾਫੀ ਚਿੰਤਤ ਹਨ।