ਚੰਡੀਗੜ੍ਹ : ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸੋਸ਼ਲ ਮੀਡਿਆ 'ਤੇ ਆਹਮਣੇ ਸਾਹਮਣੇ ਹੋਏ ਹਨ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ 'ਤੇ 21 ਏਕੜ ਦੀ ਸਰਕਾਰੀ ਜ਼ਮੀਨ 'ਤੇ ਨਿਜਾਇਜ਼ ਕਬਜਾ ਕਰਨ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਇੱਕ ਦੂਜੇ 'ਤੇ  ਸਿਆਸੀ ਵਾਰ ਕੀਤੇ ਹਨ।  

 

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਜਾਮੇ ਵਾਲ ਅਤੇ ਫਤੇ ਵਾਲ ਵਿਚ 21 ਏਕੜ ਜ਼ਮੀਨ 'ਤੇ ਰਾਜ ਸਭਾ ਦੇ ਮੇਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋ ਨਜਾਇਜ਼ ਕਬਜਾ ਕਰਕੇ ਗਊਸ਼ਾਲਾ ਦਾ ਨਿਰਮਾਣ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕੀ ਗੱਲ ਹੁਣ ਅਸੂਲ ਦੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਕੋਲੋਂ ਸਰਕਾਰੀ ਜ਼ਮੀਨ ਨੂੰ ਵੀ ਛੁੜਵਾਏਗੀ। 



ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਲਾਏ ਗਏ ਗ਼ਲਤ ਇਲਜ਼ਾਮਾਂ ਦਾ ਸੰਤ ਸੀਚੇਵਾਲ ਜੀ ਨੇ ਸਪੱਸ਼ਟੀਕਰਨ ਦਿੱਤਾ ਹੈ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਸਾਡਾ ਕਿਸੇ ਜ਼ਮੀਨ 'ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਅਸੀਂ ਗਊਆਂ ਦੀ ਸਾਂਭ ਸੰਭਾਲ ਲਈ ਜ਼ਮੀਨ ਦੀ ਖਰੀਦ ਕੀਤੀ ਗਈ ਅਤੇ ਸਰਕਾਰ ਨੂੰ 2 ਸਾਲ ਫੀਸ ਵੀ ਅਦਾ ਕੀਤੀ ਗਈ ਸੀ ਅਤੇ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕੀ ਅਗਰ ਪੰਜਾਬ ਦੇ ਮੰਤਰੀ ਇਹ ਜ਼ਮੀਨ ਸਾਡੇ ਕੋਲੋਂ ਮੰਗਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਦੇ ਦੇਵਾਂਗੇ ਅਤੇ ਸਰਕਾਰ ਇਹ ਗਊਆਂ ਦੀ ਦੇਖਭਾਲ ਵੀ ਕਰੇ। 

 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਸੀ ਕਿ ਪੰਜਾਬ ਦੀ ਇੱਕ ਨਾਮੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪਿੰਡ ਛੇੜੂ ਦੀ ਕਰੀਬ 13 ਏਕੜ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਇਸ ਜ਼ਮੀਨ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਖਹਿਰਾ ਨੇ ਦੋਸ਼ ਲਾਇਆ ਸੀ ਕਿ ਨਿੱਜੀ ਯੂਨੀਵਰਸਿਟੀ ਨੇ ਪਹਿਲਾਂ ਸਾਜ਼ਿਸ਼ ਤਹਿਤ ਜ਼ਮੀਨ ’ਤੇ ਕਬਜ਼ਾ ਕੀਤਾ ਅਤੇ ਫਿਰ ਪੰਚਾਇਤ ’ਤੇ ਦਬਾਅ ਪਾ ਕੇ ਆਪਣੇ ਨਾਂ ਕਰਵਾ ਲਿਆ। 

 

 ਦੂਜੇ ਪਾਸੇ ਪ੍ਰਾਈਵੇਟ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿੰਡ ਹਰਦਾਸਪੁਰ ਦੀ ਛੇ ਕਨਾਲ 19 ਮਰਲੇ ਜ਼ਮੀਨ ਦੇ ਮਾਮਲੇ ਵਿੱਚ ਬਿਨਾਂ ਕਿਸੇ ਪੜਤਾਲ ਤੋਂ ਹੀ ਇਸ ਦੇ ਨਾਂ ਉਛਾਲਿਆ ਜਾ ਰਿਹਾ ਹੈ। ਇਹ ਜ਼ਮੀਨ ਗੁਰਦੁਆਰਾ ਸਾਹਿਬ ਨਾਲ ਜੁੜੀ ਹੋਈ ਹੈ। ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗੁਰਦੁਆਰਾ ਕਮੇਟੀ ਨੇ ਇਹ ਜ਼ਮੀਨ 26 ਹਜ਼ਾਰ ਰੁਪਏ ਦੇ ਠੇਕੇ ‘ਤੇ ਖੇਤੀ ਲਈ ਦਿੱਤੀ ਹੈ।