Punjab News: ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਦੇ ਡੰਗਣ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਸੱਪ-ਸੀੜੀ ਖੇਡ ਦੀ ਤਸਵੀਰ ਵੀ ਸਾਂਝੀ ਕਰਦਿਆਂ ਰਾਜਨੀਤੀ ਨੂੰ ਸੱਪ-ਸੀੜੀ ਦੀ ਖੇਡ ਦੱਸਿਆ ਹੈ। ਇਸ ਦੇ ਨਾਲ ਹੀ ਜਾਖੜ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ ਹੈ।


ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਹੈ, ਮੈਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਹਰਜੋਤ ਬੈਂਸ ਸੱਪ ਦੇ ਡੰਗ ਤੋਂ ਠੀਕ ਹੋ ਰਹੇ ਹਨ। ਮੈਂ ਉਨ੍ਹਾਂ ਦੀ ਚੰਗੀ ਸਿਹਤ ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਵਾਹਿਗੁਰੂ ਮਿਹਰ ਕਰਨ। ਹਰਜੋਤ ਜੀ ਜਦੋਂ ਤੁਹਾਡੀ ਸਿਹਤ ਠੀਕ ਹੋ ਰਹੀ ਹੈ ਤਾਂ ਤੁਹਾਨੂੰ ਖੁਸ ਕਰਨ ਵਾਲੀ ਚੀਜ਼ ਹੈ। ਤੁਸੀਂ ਅਸ਼ੀਰਵਾਦ ਮੰਨੋ ਕਿ ਇਹ ਸਿਰਫ ਇੱਕ ਸੱਪ ਦੀ ਪ੍ਰਜਾਤੀ ਸੀ, ਜਿਸ ਦਾ ਸਾਡੇ ਯੋਗ ਡਾਕਟਰਾਂ ਕੋਲ ਇਲਾਜ ਹੈ।






ਇਹ ਵੀ ਪੜ੍ਹੋ: Flood in Punjab: ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੜ੍ਹਾਂ ਨੇ ਮੁੜ ਮਚਾਈ ਤਬਾਹੀ, ਅਗਲੇ ਦਿਨੀਂ ਖਤਰੇ ਦੀ ਘੰਟੀ


ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਹੜ੍ਹ ਦੇ ਪਾਣੀ ਜਾਂ ਘਾਹ ਵਿੱਚ ਨਹੀਂ ਛੁਪਦੇ ਤੇ ਉਨ੍ਹਾਂ ਨਾਲ ਨਜਿੱਠਣਾ ਰਾਜਨੀਤੀ ਵਿੱਚ ਇੱਕ ਪੇਸ਼ੇਵਰ ਖ਼ਤਰਾ ਹੈ ਜੋ ਦਿਨੋਂ ਦਿਨ ਬਦਸੂਰਤ ਹੁੰਦਾ ਜਾ ਰਿਹਾ ਹੈ ਤੇ ਸੱਪ-ਸੀੜੀ ਦੀ ਖੇਡ ਵਾਂਗ ਹੁੰਦਾ ਜਾ ਰਿਹਾ ਹੈ।


ਦੱਸ ਦਈਏ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਤਾਅਨੇ ਮਾਰਦੇ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੰਜਾਬ 'ਚ ਆਏ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਸੁਨੀਲ ਜਾਖੜ ਨੇ ਫਿਰੋਜ਼ਪੁਰ ਫੇਰੀ ਦੌਰਾਨ ਪੰਜਾਬ 'ਚ ਆਏ ਹੜ੍ਹਾਂ ਲਈ ਮੁੱਖ ਮੰਤਰੀ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।


ਇਹ ਵੀ ਪੜ੍ਹੋ: Sandeep Jakhar: ਸੰਦੀਪ ਜਾਖੜ ਦਾ ਰਾਜਾ ਵੜਿੰਗ ਨੂੰ ਦੋ-ਟੁੱਕ ਜਵਾਬ, ਮਾਫੀ ਨਹੀਂ ਮੰਗਾਂਗਾ, ਜੋ ਵੀ ਕੀਤਾ, ਖੁੱਲ੍ਹੇਆਮ ਕੀਤਾ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।