Sunny Deol ‘Gumshuda : ਪੰਜਾਬ ਦੇ ਪਠਾਨਕੋਟ 'ਚ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ (Sunny Deol) ਦੇ 'ਗੁੰਮਸ਼ੁਦਾ 'ਦੀ ਤਲਾਸ਼ ( Missing Sunny Deol )ਦੇ ਪੋਸਟਰ ਲਗਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਦੇ ਖਿਲਾਫ ਸ਼ਹਿਰ ਦੇ ਕਈ ਘਰਾਂ ਦੀਆਂ ਕੰਧਾਂ 'ਤੇ, ਰੇਲਵੇ ਸਟੇਸ਼ਨਾਂ ਅਤੇ ਵਾਹਨਾਂ 'ਤੇ 'ਗੁਮਸ਼ੁਦਾ ਦੀ ਤਲਸ਼' (Gumshuda ki talash) ਦੇ ਪੋਸਟਰ ਚਿਪਕਾਏ ਗਏ ਹਨ।

 

ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਕਦੇ ਗੁਰਦਾਸਪੁਰ ਨਹੀਂ ਆਏ। ਉਹ ਖ਼ੁਦ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਹਨ ਪਰ ਉਸ ਨੇ ਕੋਈ ਉਦਯੋਗਿਕ ਵਿਕਾਸ ਨਹੀਂ ਕੀਤਾ। ਇੱਥੇ ਐਮਪੀ ਫੰਡ ਅਲਾਟ ਨਹੀਂ ਕੀਤਾ ਅਤੇ ਨਾ ਹੀ ਕੇਂਦਰ ਸਰਕਾਰ ਦੀ ਕੋਈ ਸਕੀਮ ਲਿਆਂਦੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।


ਦੱਸ ਦੇਈਏ ਕਿ ਅਭਿਨੇਤਾ ਤੋਂ ਸਿਆਸਤਦਾਨ ਬਣੇ ਸਨੀ ਦਿਓਲ ਨੇ ਪਿਛਲੀ ਵਾਰ ਸਤੰਬਰ 2020 ਵਿੱਚ ਗੁਰਦਾਸਪੁਰ-ਪਠਾਨਕੋਟ ਇਲਾਕੇ ਦਾ ਦੌਰਾ ਕੀਤਾ ਸੀ ,ਜਦੋਂ ਉਸਨੇ ਕੋਵਿਡ -19 ਮਹਾਂਮਾਰੀ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਹ ਕੁੱਝ ਲੋਕਾਂ ਵਿੱਚੋਂ ਚੋਣਵੇਂ ਲੋਕਾਂ ਨੂੰ ਵੀ ਮਿਲੇ। ਹਾਲਾਂਕਿ ਉਸਨੇ ਲੋਕਾਂ ਤੋਂ ਦੂਰੀ ਬਣਾਈ ਰੱਖੀ ਕਿਉਂਕਿ ਉਸ ਸਮੇਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਿੱਚ ਗੁੱਸਾ ਸੀ।

 







ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਪਠਾਨਕੋਟ ਅਤੇ ਗੁਰਦਾਸਪੁਰ 'ਚ ਲਗਾਏ ਗਏ ਸੀ। ਇਹ ਪੋਸਟਰ (Missing Poster) ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ 'ਤੇ ਲਿਖੀਆ ਸੀ 'ਗੁੰਮਸ਼ੁਦਾ 'ਦੀ ਤਲਾਸ਼ । ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ ,ਉਹ ਯੂਥ ਕਾਂਗਰਸ ਪਠਾਨਕੋਟ (Congress Patankot) ਨਾਲ ਸੰਪਰਕ ਕਰੇ ਅਤੇ ਢੁਕਵਾਂ ਇਨਾਮ ਹਾਸਲ ਕਰੇ।