Sikh Family Killed In America : ਕੈਲੀਫੋਰਨੀਆ (California) 'ਚ ਭਾਰਤੀ ਮੂਲ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ 48 ਸਾਲਾ ਵਿਅਕਤੀ ਨੇ 17 ਸਾਲ ਪਹਿਲਾਂ ਅਜਿਹਾ ਹੀ ਅਪਰਾਧ ਕੀਤਾ ਸੀ। ਉਸ ਘਟਨਾ ਦੇ ਪੀੜਤ ਪਹਿਲੀ ਵਾਰ ਸਾਹਮਣੇ ਆਏ ਹਨ। ਪੀੜਤਾਂ ਨੇ ਇਸ ਮਾਮਲੇ 'ਚ ਸਥਾਨਕ ਨਿਊਜ਼ ਨੈੱਟਵਰਕ ਨਾਲ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਨੇ 2005 ਦੀ ਲੁੱਟਖੋਹ ਸਮੇਤ ਜੀਸਸ ਮੈਨੁਅਲ ਸਲਗਾਡੋ ਦਾ ਰਿਕਾਰਡ ਵੀ ਸਾਂਝਾ ਕੀਤਾ।  ਜੀਸਸ ਨੇ ਲੁੱਟਖੋਹ ਦੇ ਦੋਸ਼ ਵਿਚ 8 ਸਾਲ ਜੇਲ੍ਹ ਦੀ ਸਜ਼ਾ ਕੱਟੀ ਹੈ।

2005 'ਚ ਬੰਦੂਕ ਦੀ ਨੋਕ 'ਤੇ ਕੀਤੀ ਲੁੱਟਖੋਹ

ਮੀਡੀਆ ਰਿਪੋਰਟਾਂ ਮੁਤਾਬਕ ਜਿਸ ਪਰਿਵਾਰ ਨਾਲ 2005 'ਚ ਲੁੱਟਖੋਹ ਦੀ ਵਾਰਦਾਤ ਹੋਈ ਸੀ, ਉਨ੍ਹਾਂ ਦਾ ਮਰਸਡ ਸ਼ਹਿਰ 'ਚ ਟਰੱਕਿੰਗ ਦਾ ਕਾਰੋਬਾਰ ਸੀ। ਅਜਿਹਾ ਹੀ ਕਾਰੋਬਾਰ ਭਾਰਤੀ ਮੂਲ ਦਾ ਇੱਕ ਸਿੱਖ ਪਰਿਵਾਰ ਵੀ ਕਰਦਾ ਸੀ। ਇਸੇ ਪਰਿਵਾਰ ਦੇ 48 ਸਾਲਾ ਵਿਅਕਤੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। 2005 ਦੀ ਡਕੈਤੀ ਬਾਰੇ ਪੀੜਤਾ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਮੀਡੀਆ ਨੂੰ ਦੱਸਿਆ, "ਮੈਂ ਆਪਣੇ ਘਰ ਦੇ ਸਾਹਮਣੇ ਦੇ ਦਰਵਾਜ਼ੇ ਨੂੰ ਬੰਦ ਕਰ ਰਹੀ ਸੀ, ਤਦ ਉਸਨੇ ਬੰਦੂਕ ਕੱਢ ਕੇ ਸਿਰ ਦੇ ਪਿੱਛੇ ਲਗਾ ਲਈ। 



ਪੀੜਤਾ ਨੇ ਕਿਹਾ, "ਡਕਟ ਟੇਪ ਦੀ ਵਰਤੋਂ ਕਰਦੇ ਹੋਏ ਜੀਸਸ ਸਾਲਗਾਡੋ ਨੇ ਪਤੀ-ਪਤਨੀ, ਉਨ੍ਹਾਂ ਦੀ 16 ਸਾਲ ਦੀ ਧੀ ਅਤੇ ਇੱਕ ਦੋਸਤ ਦੇ ਹੱਥ ਬੰਨ੍ਹ ਦਿੱਤੇ। ਪੀੜਤਾ ਨੇ ਕਿਹਾ ਫਿਰ ਉਸ ਨੇ ਸਾਡੇ ਤੋਂ ਸਾਰਾ ਪੈਸਾ, ਅੰਗੂਠੀਆਂ ਅਤੇ ਹੋਰ ਸਮਾਨ ਲੁੱਟ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਸਲਗਾਡੋ ਪੁਲਿਸ ਦੀ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਪ੍ਰੇਸ਼ਾਨ ਸੀ।


'... ਮੈਂ ਤੁਹਾਨੂੰ ਮਾਰ ਦਿਆਂਗਾ'

ਲੁੱਟ ਦਾ ਸ਼ਿਕਾਰ ਹੋਏ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਸਾਲਗਾਡੋ ਨੇ ਸਾਰੀਆਂ ਲੜਕੀਆਂ ਨੂੰ ਪੂਲ ਵਿੱਚ ਧੱਕਾ ਦੇ ਦਿੱਤਾ ਅਤੇ ਮੇਰੇ ਹੱਥੋਂ ਮੁੰਦਰੀ ਖੋਹ ਲਈ ਅਤੇ ਮੈਨੂੰ ਵੀ ਪੂਲ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਦੱਸਿਆ "ਉਸਨੇ ਸਾਨੂੰ ਕਿਹਾ, 'ਜੇ ਤੁਸੀਂ ਪੁਲਿਸ ਨੂੰ ਬੁਲਾਉਂਦੇ ਹੋ, ਮੈਂ ਤੁਹਾਨੂੰ ਮਾਰ ਦਿਆਂਗਾ' ਅਤੇ ਫਿਰ ਉਹ ਬਾਹਰ ਚਲਾ ਗਿਆ।


ਕਿਉਂ ਕੀਤੀ ਸਿੱਖ ਪਰਿਵਾਰ ਦੀ ਹੱਤਿਆ ?

ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਕਤਲ ਪਿੱਛੇ ਜੀਸਸ ਸਾਲਗਾਡੋ ਦਾ ਕੀ ਮਕਸਦ ਸੀ। ਵੀਰਵਾਰ (6 ਅਕਤੂਬਰ) ਨੂੰ ਸਥਾਨਕ ਅਧਿਕਾਰੀਆਂ ਨੇ ਸਲਗਾਡੋ ਨੂੰ ਇੱਕ ਸਿੱਖ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰਦੇ ਹੋਏ ਇੱਕ ਵੀਡੀਓ ਦਿਖਾਇਆ। ਦੂਜੇ ਪਾਸੇ ਬੁੱਧਵਾਰ ਦੇਰ ਰਾਤ ਇੱਕ ਬਾਗ ਵਿੱਚੋਂ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।

 ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਇਹ ਪਰਿਵਾਰ 

ਇਹ ਪਰਿਵਾਰ ਮੂਲ ਰੂਪ ਵਿਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਕਸਬੇ ਨੇੜੇ ਹਰਸੀ ਪਿੰਡ ਦਾ ਰਹਿਣ ਵਾਲਾ ਸੀ। ਪੁਲਸ ਨੇ ਮੰਗਲਵਾਰ ਨੂੰ ਹੀ ਸ਼ੱਕੀ ਜੀਸਸ ਮੈਨੁਅਲ ਸਲਗਾਡੋ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨੇਕੇ ਨੇ ਸਲਗਾਡੋ ਦਾ ਹਵਾਲਾ ਦਿੰਦੇ ਹੋਏ ਕਿਹਾ, "ਇਸ ਆਦਮੀ ਲਈ ਨਰਕ ਵਿੱਚ ਇੱਕ ਖਾਸ ਜਗ੍ਹਾ ਹੈ।"