ਗੁਰਦਾਸਪੁਰ: ਬਾਲੀਵੁੱਡ ਅਦਾਕਾਰ ਸੋਨੀ ਦਿਓਲ ਨੂੰ ਆਖਰ ਗੁਰਦਾਸਪੁਰੀਆਂ ਦੀ ਯਾਦ ਆ ਹੀ ਗਈ। ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਨੇ ਹਲਕੇ ਵਿੱਚ ਪਹੁੰਚ ਕੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਵੀ ਮੌਜੂਦ ਰਹੇ।
ਦਰਅਸਲ ਗੁਰਦਾਸਪੁਰੀਆਂ ਨੇ ਪੰਜਾਬੀ ਅਦਾਕਾਰ ਨੂੰ ਜਿਤਾ ਕੇ ਸੰਸਦ ਭੇਜਿਆ ਪਰ ਉਹ ਐਮਪੀ ਬਣਨ ਮਗਰੋਂ ਲੋਪ ਹੀ ਹੋ ਗਏ। ਇਸ ਲਈ ਵਿਰੋਧੀ ਦੋਸ਼ ਲਾਉਂਦੇ ਰਹੇ ਹਨ ਕਿ ਉਹ ਖੇਤਰ 'ਚ ਘੱਟ ਆਉਂਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲੱਗੇ ਸਨ। ਹਾਲਾਂਕਿ ਸੰਨੀ ਨੇ ਵੀਡੀਓ ਜਾਰੀ ਕਰ ਇਸ ਦਾ ਜਵਾਬ ਦਿੱਤਾ ਸੀ।
ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਦਿਓਲ ਨੇ ਪਹਿਲੀ ਵਾਰ ਹਲਕੇ 'ਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਦਿਲਚਸਪ ਹੈ ਕਿ ਇਸ ਦੌਰਾਨ ਸੰਨੀ ਦਿਓਲ ਮੀਡੀਆ ਤੋਂ ਦੂਰ ਹੀ ਰਹੇ। ਮੀਟਿੰਗ ਤੋਂ ਵੀ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ।
ਆਖਰ ਸੰਨੀ ਦਿਓਲ ਨੂੰ ਆ ਹੀ ਗਈ ਗੁਰਦਾਸਪੁਰੀਆਂ ਦੀ ਯਾਦ!
ਏਬੀਪੀ ਸਾਂਝਾ
Updated at:
27 Jan 2020 04:52 PM (IST)
ਬਾਲੀਵੁੱਡ ਅਦਾਕਾਰ ਸੋਨੀ ਦਿਓਲ ਨੂੰ ਆਖਰ ਗੁਰਦਾਸਪੁਰੀਆਂ ਦੀ ਯਾਦ ਆ ਹੀ ਗਈ। ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਨੇ ਹਲਕੇ ਵਿੱਚ ਪਹੁੰਚ ਕੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਵੀ ਮੌਜੂਦ ਰਹੇ।
- - - - - - - - - Advertisement - - - - - - - - -