ਚੰਡੀਗੜ੍ਹ: ਡੇਰਾ ਸਿਰਸਾ ਦੀ ਪੁੰਚਕੁਲਾ ਪੇਸ਼ੀ ਮੌਕੇ ਕੋਹਰਾਮ ਮਚਾਉਣ ਦੀ ਸਾਜ਼ਿਸ਼ ਘੜਨ ਵਾਲਿਆਂ ਨੂੰ ਪੁਲਿਸ ਨੇ ਦਬੋਚਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਪੁਲਿਸ ਨੇ ਰਾਮ ਰਹੀਮ ਦੇ ਖਾਸ-ਮ-ਖਾਸ ਸੁਰਿੰਦਰ ਧੀਮਾਨ ਇੰਸਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਰਿੰਦਰ ਧੀਮਾਨ 'ਸੱਚ ਕਹੁੰ' ਅਖ਼ਬਾਰ ਦਾ ਪੱਤਰਕਾਰ ਵੀ ਹੈ। ਉਸ ਖਿਲਾਫ 25 ਅਗਸਤ ਨੂੰ ਪੰਚਕੁਲਾ 'ਚ ਹਿੰਸਾ ਭੜਕਾਉਣ ਕਾਰਨ ਦੇਸ਼ਧ੍ਰੋਹ ਦਾ ਕੇਸ ਦਰਜ ਹੋਇਆ ਸੀ। ਪੁਲਿਸ ਨੇ ਕੋਰਟ 'ਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਲਿਆ ਹੈ।