ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸਟੂਡੈਂਟ ਫ਼ਾਰ ਸੁਸਾਇਟੀ (ਐਸਐਫਐਸ) ਸਭ ਤੋਂ ਵੱਡੀ ਦਾਅਵੇਦਾਰ ਵਜੋਂ ਸਾਹਮਣੇ ਆ ਰਹੀ ਹੈ। ਐਸਐਫਐਸ ਦੇ ਬੁਲਾਰੇ ਹਰਮਨ ਤੇ ਰਵਿੰਦਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉਨ੍ਹਾਂ ਦੀ ਜਥੇਬੰਦੀ ਦੂਜੀਆਂ ਜਥੇਬੰਦੀਆਂ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕਰੇਗੀ। ਉੱਥੇ ਹੀ ਅੰਦਰੂਨੀ ਕਲੇਸ਼ ਕਾਰਨ ਜੂਝ ਰਹੀ ਐਨਐਸਯੂਆਈ ਫ਼ਿਲਹਾਲ ਦੂਜੇ ਤੇ ਪਿਛਲੇ ਸਾਲ ਦੀ ਜੇਤੂ ਪੁਸੂ ਤੀਜੇ ਨੰਬਰ 'ਤੇ ਹੈ।
ਚੋਣਾਂ ਦੀ ਤਿਆਰੀ ਲਈ ਐਸਐਫਐਸ ਦੀ ਜਰਨਲ ਬਾਡੀ ਮੀਟਿੰਗ
ਕੁੱਲ 23 ਸੰਗਠਨਾਂ ਵਿੱਚ ਕਈ ਤਾਂ ਅਜਿਹੇ ਹਨ ਜਿਨ੍ਹਾਂ ਦੀ ਹੋਂਦ ਚੋਣ ਮੁਹਾਂਦਰੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ। ਇਨ੍ਹਾਂ ਵਿੱਚ ਸੋਪੂ, ਵਾਈਓਆਈ, ਸੇਪ ਤੇ ਐਚਐਸਓ ਵਰਗੇ ਸੰਗਠਨ ਹਨ। ਇਨ੍ਹਾਂ ਵਿੱਚੋਂ ਕਿਸੇ ਕੋਲ ਬਾਮੁਸ਼ਕਲ 50 ਤੇ ਕਿਸੇ ਕੋਲ 100 ਵੋਟਾਂ ਹਨ। ਇਨ੍ਹਾਂ ਦਾ ਹੋਣਾ ਜਾਂ ਨਾ ਹੋਣਾ ਬਰਾਬਰ ਹੈ। ਪਿਛਲੇ ਸਾਲ ਦੇ ਲੇਖੇ ਜੋਖੋ ਵਿੱਚ ਐਸਐਫਐਸ ਜ਼ਮੀਨੀ ਪੱਧਰ 'ਤੇ ਵਿਦਿਆਰਥੀਆਂ ਦੀਆਂ ਮੰਗਾਂ-ਮਸਲੇ ਚੁੱਕਣ ਵਿੱਚ ਸਭ ਤੋਂ ਮੋਹਰੀ ਰਹੀ ਹੈ। ਐਸਐਫਐਸ ਚੋਣ ਸਰਗਰਮੀਆਂ ਵਿੱਚ ਵਿਦਿਆਰਥੀ ਦੂਜੀਆਂ ਜਥੇਬੰਦੀਆਂ ਦੇ ਮੁਕਾਬਲੇ ਵੱਧ ਹਿੱਸਾ ਲੈ ਰਹੀ ਹੈ। ਬੀਤੇ ਦਿਨ ਇਸ ਦੀ ਹੋਈ ਜਰਨਲ ਬਾਡੀ ਮੀਟਿੰਗ ਵਿੱਚ ਵਿਦਿਆਰਥੀਆਂ ਦਾ ਸ਼ਾਨਦਾਰ ਇਕੱਠ ਹੋਇਆ। ਇਸ ਮੀਟਿੰਗ ਵਿੱਚ ਐਸਐਫਐਸ ਨੇ ਆਪਣੀ ਜਿੱਤੇ ਦੇ ਮੱਦੇਨਜ਼ਰ ਪਹਿਲੀ ਵਾਰ ਸਾਰੇ ਅਹੁਦਿਆਂ 'ਤੇ ਲੜਨ ਦਾ ਦਾਅਵਾ ਕੀਤਾ ਹੈ।
ਐਸਐਫਐਸ ਜਿੱਤ ਦੇ ਕਿਉਂ ਕਰ ਰਹੀ ਦਾਅਵੇ-
ਅਸਲ ਵਿੱਚ ਇਸ ਜਥੇਬੰਦੀ ਨਾਲ ਜ਼ਿਆਦਾਤਰ ਆਮ ਵਰਗ ਦੇ ਵਿਦਿਆਰਥੀ ਜੁੜੇ ਹੋਏ ਹਨ। ਇਹ ਇਸ ਦੀ ਵੱਡੀ ਪ੍ਰਾਪਤੀ ਹੈ ਕਿਉਂਕਿ ਯੂਟੀ ਦੇ ਇਤਿਹਾਸ ਵਿੱਚ ਯੂਨੀਵਰਸਿਟੀ ਚੋਣਾਂ ਕਾਕਿਆਂ ਦਾ ਕਲਚਰ ਰਿਹਾ ਹੈ। ਇਸ ਜਥੇਬੰਦੀ ਨੇ ਰੱਜੇ-ਪੁੱਜੇ ਘਰਾਂ ਤੇ ਰੁਮਾਂਸਵਾਦ ਨੂੰ ਤੋੜ ਕੇ ਵਿਦਿਆਰਥੀ ਚੋਣਾਂ ਨੂੰ ਸੰਘਰਸ਼ ਦਾ ਅਖਾੜਾ ਬਣਾਇਆ ਹੈ। ਇਸੇ ਵਜ੍ਹਾ ਕਾਰਨ ਇਹ ਪਿਛਲੇ ਸਾਲ ਯੂਨਵਰਸਿਟੀ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪ੍ਰਧਾਨਗੀ ਦੇ ਅਹੁਦੇ ਲਈ 2494 ਵੋਟਾਂ ਹਾਸਲ ਕਰਕੇ ਸਿੰਗਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ।
ਇਸ ਸਾਲ ਐਸਐਫਐਸ ਦਾ ਘੇਰਾ ਹੋਰ ਹੋਇਆ ਵਿਸ਼ਾਲ-
ਪਿਛਲੇ ਸਮੇਂ ਵਿੱਚ ਇਸ ਦੀ ਕਮੇਟੀਆਂ ਤੇ ਮੈਂਬਰਸ਼ਿਪ ਦਾ ਘੇਰਾ ਵਿਸ਼ਾਲ ਹੋਇਆ ਹੈ। ਇਸ ਨੇ ਵਿਦਿਆਰਥੀਆਂ ਦੇ ਹੱਕਾਂ ਲਈ ਜ਼ਮੀਨੀ ਪੱਧਰ 'ਤੇ ਸੰਘਰਸ਼ ਲੜੇ। ਇਸ ਦੀ ਮਿਸਾਲ ਇਸ ਸਾਲ ਅਪ੍ਰੈਲ ਵਿੱਚ ਟਿਊਸ਼ਨ ਫ਼ੀਸ ਦੇ ਵਾਧੇ ਖ਼ਿਲਾਫ਼ ਸੰਘਰਸ਼ ਵਿੱਚ ਐਸਐਫਐਸ ਦੀ ਵੱਡੀ ਭੂਮਿਕਾ ਰਹੀ। ਸੰਘਰਸ਼ ਦੌਰਾਨ 68 ਵਿਦਿਆਰਥੀਆਂ 'ਤੇ ਪਰਚੇ ਦਰਜ ਹੋਏ, ਜਿਨ੍ਹਾਂ ਵਿੱਚੋਂ 50 ਦੇ ਕਰੀਬ ਸਿਰਫ਼ ਐਸਐਫਐਸ ਦੇ ਸਮਰਥਕ ਸਨ। ਇਸ ਸੰਘਰਸ਼ ਵਿੱਚ ਇਸ ਜਥੇਬੰਦੀ ਨੇ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਰਿਸਰਚ ਸਕਾਲਰਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਸ ਸੰਘਰਸ਼ ਵਿੱਚ ਪੰਜਾਬ ਦੀਆਂ 42 ਦੇ ਕਰੀਬ ਜਨਤਕ ਜਥੇਬੰਦੀਆਂ ਨੇ ਵੀ ਖੱਲ੍ਹ ਕੇ ਸਮਰਥਨ ਕੀਤਾ।
ਲੜਕੀਆਂ ਵਿੱਚ ਐਸਐਫਐਸ ਦਾ ਵੱਡਾ ਵੋਟ ਬੈਂਕ-
ਜਥੇਬੰਦੀ ਨਾਲ ਲੜਕੀਆਂ ਆਗੂ ਸੰਘਰਸ਼ ਲੜਦੀਆਂ ਰਹੀਆਂ ਹਨ। ਇਸ ਦੇ ਉਦਾਹਰਨ ਟਿਊਸ਼ਨ ਫ਼ੀਸ ਵਾਧੇ ਖ਼ਿਲਾਫ਼ ਵਿੱਚ ਖੁੱਲ੍ਹ ਕੇ ਅੱਗੇ ਆ ਕੇ ਸੰਘਰਸ਼ ਕਰਨਾ ਹੈ। ਜਥੇਬੰਦੀ ਲੜਕੀਆਂ ਦੇ ਜ਼ਮੀਨੀ ਪੱਧਰ ਦੇ ਮੁੱਦੇ ਮਸਲੇ ਚੁੱਕ ਰਹੀ ਹੈ। ਇਸ ਕਰਕੇ ਲੜਕੀਆਂ ਵੱਲੋਂ ਇਸ ਦੀਆਂ ਸਰਗਰਮੀਆਂ ਵਿੱਚ ਖੁੱਲ੍ਹ ਕੇ ਹਿੱਸਾ ਲਿਆ ਹੈ। ਜਥੇਬੰਦੀ ਲੜਕੀਆਂ ਨਾਲ ਛੇੜਖ਼ਾਨੀ, ਯੂਨੀਵਰਸਿਟੀ ਵਿੱਚ ਗੱਡੀ-ਕਾਕਾਸ਼ਾਹੀ ਸਭਿਆਚਾਰ ਨੂੰ ਖ਼ਤਮ ਕਰਨ, ਕੁੜੀਆਂ ਲਈ ਰਾਤ ਨੂੰ ਲਾਇਬਰੇਰੀ, ਹੋਸਟਲ ਟਾਈਮ ਵਧਾਉਣ ਵਾਲਾ ਆਦਿ ਚੁੱਕਦੀ ਰਹੀ ਹੈ।
ਯੂਨੀਵਰਸਿਟੀ ਤੋਂ ਬਾਹਰੀ ਸਮਰਥਨ-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਟਿਊਸ਼ਨ ਫ਼ੀਸ ਵਾਧੇ ਖਿਲਾਫ ਸੰਘਰਸ਼ ਐਸਐਫਐਸ ਦੇ ਮੋਹਰੀ ਰੋਲ ਕਾਰਨ ਯੂਟੀ ਦੇ ਹੋਰ ਕਾਲਜਾਂ ਵਿੱਚ ਵੀ ਇਸ ਦੇ ਸਮਰਥਕਾਂ ਵਿੱਚ ਵੱਡਾ ਵਾਧਾ ਹੋਇਆ ਹੈ।
ਸੱਭਿਆਚਾਰਕ ਵਿੰਗ-
ਇਸ ਜਥੇਬੰਦੀਆਂ ਦਾ ਸਭਿਆਚਾਰਕ ਵਿੰਗ ਬਹੁਤ ਸਰਗਰਮ ਹੈ ਜਿਹੜਾ ਮਾਸ ਪੱਧਰ 'ਤੇ ਨਾਟਕ, ਲੋਕ ਪੱਖੀ ਸਭਿਾਚਰਰ ਗੀਤਾਂ ਆਦਿ ਦੇ ਪ੍ਰੋਗਰਾਮ ਕਰਦਾ ਹੈ।
ਵਿਦਿਆਰਥੀ ਚੇਤਨਾ-
ਵਿਦਿਆਰਥੀਆਂ ਵਿੱਚ ਰਾਜਨੀਤਕ ਚੇਤਨਾ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ। ਇਹ ਸਮੇਂ-ਸਮੇਂ ਸਮਾਜਿਕ ,ਆਰਥਿਕ ਤੇ ਰਾਜਨੀਤਕ ਮੁੱਦਿਆਂ ਬਾਰੇ ਕਨਵੈਨਸ਼ਨਾਂ ਕਰਾਉਂਦੀ ਹੈ। ਇਸਦੇ ਨਾਲ ਹੀ ਵਿਦਿਆਰਥੀ ਮੰਗਾ ਤੋਂ ਹੱਟਕੇ ਇਹ ਜੱਥੇਬੰਧੀ ਘੱਟ ਗਿਣਤੀ, ਦਲਿਤ ਤੇ ਪਛੜੇ ਵਰਗਾਂ ਦੇ ਮਸਲੇ ਚੁੱਕਦੇ ਰਹੀ ਹੈ।
ਜਥੇਬੰਦੀ ਸਿਆਸਤ-
ਮੁੱਖ ਦਾਅਵੇਦਾਰ ਸੰਗਠਨ ਸਿਆਸੀ ਪਾਰਟੀਆਂ ਤੋਂ ਜਾਂ ਤਾਂ ਪ੍ਰੇਰਿਤ ਹਨ ਜਾਂ ਫਿਰ ਉਨ੍ਹਾਂ ਨੂੰ ਇਨ੍ਹਾਂ ਪਾਰਟੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਐਨਐਸਯੂਆਈ ਕਾਂਗਰਸ ਦਾ ਵਿਦਿਆਰਥੀ ਵਿੰਗ ਹੈ। ਏਬੀਵੀਪੀ ਭਾਜਪਾ ਦਾ ਵਿਦਿਆਰਥੀ ਸੰਗਠਨ ਹੈ। ਐਚਪੀਐਸਯੂ ਤੇ ਹਿੰਮਸੂ ਹਿਮਾਚਲ ਪ੍ਰਦੇਸ ਕਾਂਗਰਸ ਤੋਂ ਪ੍ਰੇਰਿਤ ਹਨ। ਉੱਥੇ ਹੀ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਕਿਸੇ ਚੋਣਾਵੀ ਸਿਆਸੀ ਪਾਰਟੀਆਂ ਦਾ ਹਿੱਸਾ ਨਾ ਹੋ ਕੇ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਦਾ ਦਾਅਵਾ ਕਰਦੀ ਹੈ।