ਪਠਾਨਕੋਟ : ਸ਼ੱਕੀ ਵੇਖੇ ਜਾਣ ਦੀ ਖ਼ਬਰ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦਰਅਸਲ ਬੀਤੇ ਕੱਲ੍ਹ ਪਠਾਨਕੋਟ ਪੁਲਿਸ ਨੁੰ ਸੂਚਨਾ ਮਿਲੀ ਸੀ ਕਿ ਪੰਜਾਬ-ਹਿਮਾਚਲ ਸੀਮਾ 'ਤੇ ਚੱਕੀ ਦਰਿਆ ਨੇੜੇ ਕੁਝ ਸ਼ੱਕੀ ਵਿਅਕਤੀ ਵੇਖੇ ਗਏ ਹਨ। ਇਸ ਦੇ ਚੱਲਦੇ ਪੁਲਿਸ ਵੱਲੋਂ ਬੀਤੇ ਦਿਨ ਪੰਜ ਘੰਟੇ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਪੁਲਿਸ ਨੂੰ ਸੈਨਾ ਦੀ ਵਰਤੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਹੋਰ ਵੀ ਜ਼ਿਆਦਾ ਅਲਰਟ ਹੋ ਗਈ ਸੀ ਤੇ ਪੁਲਿਸ ਸਮੇਤ ਏਅਰਫੋਸ ਤੇ ਸੈਨਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਸੀ। ਅੱਜ ਸਵੇਰੇ ਫਿਰ ਪੰਜਾਬ ਪੁਲਿਸ ਨੇ ਹਿਮਾਚਲ ਪੁਲਿਸ ਨਾਲ ਮਿਲ ਕੇ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਦੇ ਪਹਾੜਾਂ ਵਿੱਚ ਸਰਚ ਆਪਰੇਸ਼ਨ ਕੀਤਾ। ਇਸ ਵਿੱਚ ਹਿਮਾਚਲ ਦੇ ਪਹਾੜਾ ਖਗਾਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੈਨਾ ਦੀ ਵਰਦੀ ਮਿਲੀ ਸੀ, ਉਹ ਬਹੁਤ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਉਹ ਨੂੰ ਅੱਗ ਲਾਈ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਐਸ.ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰ ਸ਼ੱਕੀ ਵਿਅਕਤੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਸੀ ਪਰ ਹਾਲੇ ਤੱਕ ਚਲਾਏ ਗਏ ਸਰਚ ਆਪਰੇਸ਼ਨ ਵਿੱਚ ਸੈਨਾ ਦੀ ਵਰਤੀ ਤੋਂ ਸਿਵਾ ਹੋ ਕੁਝ ਖਾਸ ਨਹੀਂ ਮਿਲਿਆ ਹੈ।