ਤਰਨ ਤਾਰਨ: ਇੱਥੋਂ ਦੀ ਪੁਲਿਸ ਨੇ ਕੈਰੋਂ ਪਿੰਡ ਵਿੱਚ ਹੋਏ ਕਤਲ ਕਾਂਡ ਦਾ ਮੁੱਦਾ ਸੁਲਝਾ ਲਿਆ ਹੈ। ਕੈਰੋਂ 'ਚ ਪੰਜ ਜਣਿਆਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਵਾਰਦਾਤ ਲਈ ਪਰਿਵਾਰ 'ਚ ਚਲਦੀ ਖਿੱਚੋਤਾਣ ਨੂੰ ਹੀ ਮੁੱਖ ਕਾਰਨ ਦੱਸਿਆ ਹੈ। ਇਸ ਵਾਰਦਾਤ ਵਿੱਚ ਪਰਿਵਾਰ ਦੇ ਮੁਖੀ ਬ੍ਰਿਜ ਲਾਲ, ਉਸ ਦੀਆਂ ਦੋ ਨੂੰਹਾਂ ਜਸਪ੍ਰੀਤ ਕੌਰ, ਅਮਨਦੀਪ ਕੌਰ, ਲੜਕੇ ਦਲਜੀਤ ਸਿੰਘ ਬੰਟੀ ਤੇ ਡਰਾਈਵਰ ਗੁਰਸਾਹਿਬ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।
ਐਸਐਸਪੀ ਧਰੁਵ ਦਹੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਪਰਿਵਾਰ ਦੇ ਮੁਖੀ ਬ੍ਰਿਜ ਲਾਲ, ਉਸ ਦੀਆਂ ਨੂੰਹਾਂ ਤੇ ਡਰਾਈਵਰ ਦੀ ਹੱਤਿਆ ਛੋਟੇ ਲੜਕੇ ਦਲਜੀਤ ਸਿੰਘ ਬੰਟੀ ਨੇ ਕੀਤੀ ਸੀ ਜਦਕਿ ਬਾਅਦ ਵਿੱਚ ਦਲਜੀਤ ਸਿੰਘ ਦੀ ਹੱਤਿਆ ਉਸ ਦੇ ਵੱਡੇ ਭਰਾ ਗੁਰਜੰਟ ਸਿੰਘ ਵੱਲੋਂ ਕਰ ਦਿੱਤੀ ਗਈ।
ਜਾਂਚ ਵਿਚ ਪਾਇਆ ਦਲਜੀਤ ਨੇ ਬਹੁਤ ਜਿਆਦਾ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਸ ਦਾ ਆਪਣੇ ਪਿਤਾ ਨਾਲ ਤਕਰਾਰ ਹੋ ਗਿਆ। ਇਸ ਤੋਂ ਬਾਅਦ ਬ੍ਰਿਜ ਲਾਲ ਨੇ ਫੋਨ ਕਰਕੇ ਬਚਾਅ ਕਰਨ ਲਈ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਬੁਲਾਇਆ। ਇਸੇ ਦੌਰਾਨ ਦਲਜੀਤ ਸਿੰਘ ਨੇ ਕਿਰਪਾਨ ਨਾਲ ਆਪਣੇ ਪਿਤਾ ਤੇ ਆਪਣੀਆਂ ਭਰਜਾਈਆਂ ਦੀ ਵੀ ਹੱਤਿਆ ਕਰ ਕੀਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਦਲਜੀਤ ਆਪਣੀਆਂ ਭਰਜਾਈਆਂ ਦੇ ਗੁਰਸਾਹਿਬ ਸਿੰਘ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ। ਉਸ ਨੇ ਮਗਰੋਂ ਗੁਰਸਾਹਿਬ ਸਿੰਘ ਦੀ ਵੀ ਹੱਤਿਆ ਕਰ ਦਿੱਤੀ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਘਰ ਅੰਦਰ ਹੀ ਸੌਂ ਗਿਆ।
ਇਸ ਮਗਰੋਂ ਗੁਰਜੰਟ ਸਿੰਘ ਨੇ ਆਪਣੇ ਭਰਾ ਦਲਜੀਤ ਸਿੰਘ ਦੀ ਹੱਤਿਆ ਕਰ ਦਿੱਤੀ। ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਪਰ ਦੂਜੇ ਪਾਸੇ ਇਸ ਘਟਨਾ 'ਚ ਇੱਕ ਹੋਰ ਮੋੜ ਹੈ।
ਦਰਅਸਲ ਮ੍ਰਿਤਕ ਬ੍ਰਿਜ ਲਾਲ ਦੀ ਭੈਣ ਕਮਲੇਸ਼ ਰਾਣੀ ਵੱਲੋਂ ਘਰ ਵਿੱਚੋਂ ਇੱਕ ਕਿਲੋ ਤੋਂ ਜ਼ਿਆਦਾ ਸੋਨਾ ਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਹੋਣ ਦੀ ਗੱਲ ਆਖੀ ਗਈ ਸੀ। ਕਮਲੇਸ਼ ਰਾਣੀ ਦਾ ਕਹਿਣਾ ਹੈ ਕਿ ਤੇ ਇਸ ਵਾਰਦਾਤ ਵਿੱਚ ਬ੍ਰਿਜ ਲਾਲ ਦੇ ਪੁੱਤਰਾਂ ਦਾ ਹੱਥ ਨਹੀਂ ਹੈ। ਹਾਲਾਂਕਿ ਪੁਲਿਸ ਨੇ ਇਸ ਪੱਖ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ।
ਇਹ ਵੀ ਪੜ੍ਹੋ:
- ਬਾਜ਼ੀ ਪਲਟੀ ! ਹੁਣ ਆੜ੍ਹਤੀ ਕਿਸਾਨਾਂ ਨੂੰ ਦੇਣਗੇ 28 ਕਰੋੜ ਰੁਪਏ ਵਿਆਜ
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਉੱਚ ਅਧਿਕਾਰੀ ਦੀ ਕਾਰ 'ਚ ਸਰੀਰਕ ਸਬੰਧ ਬਣਾਉਂਦਿਆਂ ਵੀਡੀਓ ਵਾਇਰਲ
- ਮੋਦੀ ਕਰਨਗੇ 'ਮਨ ਕੀ ਬਾਤ', ਅੱਜ ਕੋਰੋਨਾ ਨਹੀਂ ਇਸ ਵਿਸ਼ੇ 'ਤੇ ਹੋਵੇਗੀ ਗੱਲਬਾਤ
- ਕੀ 30 ਜੂਨ ਮਗਰੋਂ ਹੋਵੇਗਾ ਲੌਕਡਾਊਨ? ਕੈਪਟਨ ਨੇ ਕੀਤਾ ਸਪਸ਼ਟ
- ਅਮਰੀਕੀ ਖੁਫੀਆਂ ਏਜੰਸੀ ਵੱਲੋਂ ਹੈਰਾਨੀਜਨਕ ਖ਼ੁਲਾਸਾ, ਵੱਡੀ ਜੰਗ ਦੇ ਬਣੇ ਆਸਾਰ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ