ਤਰਨਾ ਤਾਰਨ 'ਚ ਵਧਦੇ ਜਾ ਰਹੇ ਕੋਰੋਨਾ ਮਰੀਜ਼, 13 ਹੋਰ ਪੌਜ਼ੇਟਿਵ ਕੇਸ
ਏਬੀਪੀ ਸਾਂਝਾ | 07 May 2020 03:34 PM (IST)
ਤਰਨ ਤਾਰਨ 'ਚ ਕੋਰੋਨਾਵਾਇਰਸ ਦੇ 13 ਤਾਜ਼ਾ ਮਾਮਲੇ ਸਾਹਮਣੇ ਆਏ।
ਸੰਕੇਤਕ ਤਸਵੀਰ
ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾਵਾਇਰਸ ਦੇ 13 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੁੱਲ 157 ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਪੰਜਾਬ 'ਚ ਕੁੱਲ ਕੋਰੋਨਾ ਪੌਜ਼ੇਟਿਵ ਕੇਸ 1600 ਪਾਰ ਹੋ ਗਏ ਹਨ। ਸੂਬੇ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਰਾਹਤ ਭਰੀ ਖਬਰ ਇਹ ਹੈ ਕਿ 135 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਵਕਤ ਪੰਜਾਬ 'ਚ ਦੂਜੇ ਰਾਜਾਂ ਤੋਂ ਪਰਤੇ 1055 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ 'ਚ ਨਾਂਦੇੜ ਤੋਂ ਆਏ ਸ਼ਰਧਾਲੂ ਤੇ ਦੂਜੇ ਰਾਜਾਂ ਚੋਂ ਆਏ ਮਜ਼ਦੂਰ ਸ਼ਾਮਲ ਹਨ।