ਪ੍ਰਦਰਸ਼ਨ ਕਰ ਰਹੇ ਮਾਸਟਰ ਨੇ ਤੇਲ ਪਾ ਕੇ ਖ਼ੁਦ ਨੂੰ ਲਾਈ ਅੱਗ, ਹਸਪਤਾਲ ਦਾਖ਼ਲ
ਏਬੀਪੀ ਸਾਂਝਾ | 08 Mar 2019 08:41 PM (IST)
ਸੰਗਰੂਰ: ਮਲੇਰਕੋਟਲਾ ਵਿੱਚ ਨੌਕਰੀ ਪੱਕੀ ਕਰਨ ਦੀ ਮੰਗ ਨਾਲ ਪ੍ਰਦਰਸ਼ਨ ਕਰ ਰਹੇ ਇੱਕ ਮੁਲਾਜ਼ਮ ਨੇ ਆਪਣੇ-ਆਪ ’ਤੇ ਤੇਲ ਪਾ ਕੇ ਖ਼ੁਦ ਨੂੰ ਅੱਗ ਲਾ ਲਈ। ਜ਼ਖ਼ਮੀ ਮਾਸਟਰ ਲਖਬੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਹ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਦਰਅਸਲ ਮੰਤਰੀ ਰਜ਼ੀਆ ਸੁਲਤਾਨਾ ਦੇ ਸ਼ਹਿਰ ਮਲੇਰਕੋਟਲਾ ਦੇ ਨਜ਼ਦੀਕ ਪਿੰਡ ਰਟੌਲ ’ਚ ਮਾਸਟਰ ਕੇਡਰ ਮੋਟੀਵੇਟਰ ਯੂਨੀਅਨ ਮੁਲਾਜ਼ਮਾਂ ਦਾ ਧਰਮਾ ਪ੍ਰਦਰਸ਼ਨ ਚੱਲ ਰਿਹਾ ਸੀ। ਇਸੇ ਦੌਰਾਨ ਭਾਵੁਕ ਹੋ ਕੇ ਮੁਲਾਜ਼ਮ ਲਖਬੀਰ ਸਿੰਘ ਨੇ ਆਤਮਦਾਹ ਕਰ ਲਿਆ। ਦੱਸ ਦੇਈਏ ਕਿ ਮਾਸਟਰ ਮੋਟੀਵੇਟਰ ਯੂਨੀਅਨ ਦੇ ਮੁਲਜ਼ਮ ਕੱਲ੍ਹ ਤੋਂ ਮਲੇਰਕੋਟਲਾ ਦੇ ਪਿੰਡ ਰਟੌਲ ਵਿੱਚ ਟੈਂਕੀ ’ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਹ ਸਰਕਾਰ ਕੋਲੋਂ ਉਨ੍ਹਾਂ ਨੂੰ ਰੈਗੁਲਰ ਕਰਨ ਦੀ ਦੀ ਮੰਗ ਕਰ ਰਹੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਉਨ੍ਹਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਕਰ ਰਹੀ ਹੈ ਪਰ ਹਾਲੇ ਤਕ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਰੈਗੁਲਰ ਨਹੀਂ ਕੀਤਾ ਜਾਂਦਾ, ਉਦੋਂ ਤਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।