ਮੁਹਾਲੀ: ਅੱਜ ਖਰੜ ਨੇੜੇ ਪ੍ਰਾਈਵੇਟ ਸਕੂਲ ਦੇ ਬਾਹਰ ਅਧਿਆਪਕਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਆਪਕਾ ਦਾ ਨਾਮ ਸਰਬਜੀਤ ਕੌਰ ਹੈ। ਇਹ ਸਵੇਰੇ ਤਕਰੀਬਨ ਸਵਾ ਅੱਠ ਵਜੇ ਦੀ ਘਟਨਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੈਦਲ ਚੱਲ ਕੇ ਆਏ ਸ਼ਖਸ ਨੇ ਮਹਿਲਾ ਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਮਹਿਲਾ ਮੁਹਾਲੀ ਵਿੱਚ ਆਪਣੇ ਦੂਜੇ ਪਤੀ ਨਾਲ ਰਹਿੰਦੀ ਸੀ। ਇਸ ਤੋਂ ਪਹਿਲਾਂ ਉਹ ਫਰਾਂਸ ਰਹਿੰਦੀ ਸੀ।
ਅਧਿਆਪਕਾ ਸਰਬਜੀਤ ਮੁਹਾਲੀ ਵਿੱਚ ਸੰਨੀ ਇਨਕਲੇਵ ਨੇੜੇ ਜੰਡਪੁਰ ਰੋਡ 'ਤੇ ਸਕੂਲ 'ਚ ਪੜ੍ਹਾਉਂਦੀ ਸੀ। ਉਹ ਪਿਛਲੇ ਤਕਰੀਬਨ 8 ਮਹੀਨੇ ਤੋਂ ਇਸ ਸਕੂਲ ਵਿੱਚ ਪੰਜਾਬੀ ਤੇ ਫਰੈਂਚ ਪੜ੍ਹਾਉਂਦੀ ਸੀ। ਮੁਲਜ਼ਮ ਪੈਦਲ ਆਇਆ ਤੇ ਸਕੂਲ ਦੇ ਬਾਹਰ ਹੀ ਅਧਿਆਪਕਾ 'ਤੇ ਗੋਲੀ ਚਲਾ ਦਿੱਤੀ। ਸੀਸੀਟੀਵੀ ਵਿੱਚ ਗੋਲੀਆਂ ਮਾਰਨ ਤੋਂ ਬਾਅਦ ਭੱਜਿਆ ਜਾਂਦਾ ਸ਼ਖਸ ਨਜ਼ਰ ਆਇਆ ਹੈ।