ਕਰਵਾ ਚੌਥ ਕੀ, ਦੀਵਾਲੀ ਵੀ ਧਰਨੇ ’ਤੇ ਮਨਾਉਣ ਲਈ ਤਿਆਰ ਨੇ ਅਧਿਆਪਕ
ਏਬੀਪੀ ਸਾਂਝਾ
Updated at:
27 Oct 2018 08:34 PM (IST)
NEXT
PREV
ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਵਿੱਚ ਧਰਨੇ ’ਤੇ ਬੈਠੇ ਅਧਿਆਪਕਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਪਹਿਲਾਂ ਅਧਿਆਪਕਾਂ ਨੇ ਦੁਸਹਿਰਾ ਵੀ ਧਰਨੇ ’ਤੇ ਹੀ ਮਨਾਇਆ ਸੀ ਤੇ ਅੱਜ ਮਹਿਲਾ ਅਧਿਆਪਕਾਂ ਨੇ ਧਰਨੇ ’ਤੇ ਹੀ ਭੁੱਖ ਹੜਤਾਲ ਕਰਕੇ ਕਰਵਾ ਚੌਥ ਦਾ ਵਰਤ ਰੱਖਿਆ ਤੇ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਮਹਿਲਾ ਅਧਿਆਪਕਾਂ ਨੇ ਆਪਣੇ ਹੱਥਾਂ ਉੱਤੇ ਮਹਿੰਦੀ ਦੇ ਡਿਜ਼ਾਈਨਾਂ ਦੀ ਥਾਂ 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਿਖੇ।
ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਕੁਝ ਵੀ ਕਰ ਲਏ, ਇਕੱਲਾ ਕਰਵਾ ਚੌਥ ਹੀ ਨਹੀਂ ਬਲਕਿ ਉਹ ਦੀਵਾਲੀ ਦਾ ਤਿਉਹਰਾ ਵੀ ਉੱਥੇ ਹੀ ਮਨਾਉਣਗੇ। ਉਨ੍ਹਾਂ ਰੋਸ ਜਤਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਜੋ ਕਿ ਬਿਲਕੁਲ ਜਾਇਜ਼ ਹਨ।
ਅਧਿਆਪਕਾਂ ਨੇ ਦੱਸਿਆ ਕਿ ਕੱਲ੍ਹ ਪਟਿਆਲਾ ਵਿੱਚ ਉਹ ਰੋਸ ਪ੍ਰਦਰਸ਼ਨ ਕਰਨਗੇ ਜਿਸ ਵਿੱਚ ਸਾਂਝਾ ਅਧਿਆਪਕ ਮੋਰਚਾ ਹੇਠ ਕਾਂਗਰਸ ਦੇ ਚੁਣਾਵੀ ਮੋਨੀਫੈਸਟੋ ਦੀਆਂ ਕਾਪੀਆਂ ਲਾਈਆਂ ਜਾਣਗੀਆਂ ਜੋ ਸਰਕਾਰ ਬਣਨ ਤੋਂ ਪਹਿਲਾਂ ਜਾਰੀ ਹੋਇਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਅਧਿਆਪਕਾਂ ਨੂੰ ਰੈਗੁਲਰ ਕੀਤਾ ਜਾਏਗਾ।

- - - - - - - - - Advertisement - - - - - - - - -