ਬਰਨਾਲਾ: ਸ਼ਹਿਰ 'ਚ ਗੁਆਂਢੀ ਵੱਲੋਂ 17 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਬਰਨਾਲਾ ਦੀ ਦੱਧਾਹੂਰ ਬਸਤੀ ਵਿੱਚ ਇਹ ਘਟਨਾ ਵਾਪਰੀ ਹੈ। ਥਾਣਾ ਸ਼ਹਿਰੀ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਦੱਧਾਹੂਰ ਬਸਤੀ ਵਿੱਚ ਰਹਿਣ ਵਾਲਾ ਇੱਕ ਮੁੰਡੇ ਨੇ ਨਾਬਾਲਗ਼ ਕੁੜੀ ਨੂੰ ਅਗ਼ਵਾ ਕਰ ਲਿਆ ਤੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ। ਸ਼ਹਿਰ ਦੇ ਸਿਵਲ ਹਸਪਤਾਲ ਦੀ ਡਾਕਟਰ ਨਿਹਾਰਿਕਾ ਨੇ ਦੱਸਿਆ ਕਿ ਪੀੜਤਾ ਦੀ ਮੈਡੀਕਲ ਜਾਂਚ ਲਈ ਨਮੂਨੇ ਹਾਸਲ ਕਰ ਲਏ ਹਨ ਤੇ ਉਨ੍ਹਾਂ ਦੀ ਜਾਂਚ ਲਈ ਖਰੜ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਹੈ।