ਚੰਡੀਗੜ੍ਹ: ਏਸ਼ੀਆਈ ਖੇਡਾਂ 'ਚ ਗੋਲਾ ਸੁੱਟ ਕੇ ਗੋਲਡ ਮੈਡਲ ਜਿੱਤਣ ਵਾਲੇ ਤੇਜਿੰਦਰਪਾਲ ਤੂਰ ਦੇ ਘਰ ਖੁਸ਼ੀਆਂ ਗਮ 'ਚ ਬਦਲ ਗਈਆਂ। ਦਰਅਸਲ ਤੇਜਿੰਦਰਪਾਲ ਦੇ ਪਿਤਾ ਦੀ ਬੀਤੀ ਰਾਤ ਮੌਤ ਹੋ ਗਈ।
ਤੇਜਿੰਦਰਪਾਲ ਦੇ ਪਿਤਾ ਕਰਮ ਸਿੰਘ ਕਾਫੀ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਜਿਸਦੇ ਚੱਲਦਿਆਂ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਤੇਜਿੰਦਰਪਾਲ ਦੇ ਘਰ ਜਿਥੇ ਉਸ ਦੇ ਮੋਗਾ ਪਹੁੰਚਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉਥੇ ਹੀ ਘਰ ਦੀਆਂ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਗਈਆਂ।
ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤੇਜਿੰਦਰਪਾਲ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਮਿਲਣਗੇ। ਉਹ ਸਿੱਧਾ ਆਪਣੇ ਘਰ ਪਰਤਣਗੇ