ਮੌੜ ਟੈਲੀਫ਼ੋਨ ਐਕਸਚੇਂਜ ਦੇ JE ਨੇ ਲਿਆ ਫਾਹਾ
ਏਬੀਪੀ ਸਾਂਝਾ | 12 Feb 2018 08:06 PM (IST)
ਸੰਕੇਤਕ ਤਸਵੀਰ
ਬਠਿੰਡਾ: ਮੌੜ ਮੰਡੀ ਦੀ ਟੈਲੀਫ਼ੋਨ ਐਕਸਚੇਂਜ 'ਚ ਬਤੌਰ ਜੇ.ਈ. ਕੰਮ ਕਰਨ ਵਾਲੇ ਸ਼ਿਵ ਕੁਮਾਰ ਨੇ ਆਪਣੇ ਕਵਾਟਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕ ਜੇ.ਈ. ਆਪਣੇ ਕਵਾਟਰ ਵਿੱਚ ਇਕੱਲਾ ਰਹਿੰਦਾ ਸੀ। ਉਸ ਨੇ ਅੱਜ ਦੁਪਿਹਰ 4 ਵਜੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਸ਼ਿਵ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌੜ ਮੰਡੀ ਦੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।