ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਅਕਾਲ ਅਕੈਡਮੀ ਵਿੱਚ ਚਲ ਰਹੇ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਕਿਸੇ ਹੋਰ ਦੀ ਜਗਾ ਪ੍ਰੀਖਿਆ ਦਿੰਦਾ ਇੱਕ ਵਿਅਕਤੀ ਕਾਬੂ ਕੀਤਾ ਗਿਆ ਹੈ। ਅਮਲੇ ਨੇ ਵਿਦਿਆਰਥੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।


ਪੇਪਰ ਦੇ ਰਹੇ ਵਿਅਕਤੀ ਦੀ ਪਛਾਣ ਭਜਨ ਸਿੰਘ ਪੁੱਤਰ ਨਰਾਇਣ ਸਿੰਘ ਪਿੰਡ ਲਾਲੋਵਾਲ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਬਲਜਿੰਦਰ ਕੰਬੋਜ ਪੁੱਤਰ ਰਮੇਸ਼ ਕੁਮਾਰ ਵਾਸੀ ਲਾਧੂਕਾ ਮੰਡੀ ਜ਼ਿਲ੍ਹਾ ਫਾਜ਼ਿਲਕਾ ਦੀ ਜਗਾਹ ਦੇ ਰਿਹਾ ਸੀ ਅਧਿਆਪਕ ਯੋਗਤਾ ਪ੍ਰੀਖਿਆ ਦਾ ਪੇਪਰ।

ਇਸ ਦੇ ਨਾਲ ਹੀ ਅੱਜ ਫ਼ਰੀਦਕੋਟ ਦੇ ਨਿਊ ਮਾਡਲ ਸਿਨਿਅਰ ਸੈਕੰਡਰੀ ਸਕੂਲ ਵਿੱਚ ਇੱਕ ਲੜਕੀ ਨੂੰ ਵੀ ਪ੍ਰੀਖਿਆ ਕੇਂਦਰ ਵਿੱਚ ਕਿਸੇ ਹੋਰ ਦਾ ਅਧਿਆਪਕ ਯੋਗਤਾ ਟੈਸਟ ਦਿੰਦੇ ਫੜਿਆ ਗਿਆ ਹੈ। ਜਾਨਕਾਰੀ ਦਿੰਦੇ ਹੋਏ ਪ੍ਰੀਖਿਆ ਕੇਂਦਰ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਕਰੀਬ ਸਾਢੇ ਦੱਸ ਵਜੇ ਸੈਂਟਰ 'ਚ ਇਸ ਲੜਕੀ ਨੂੰ ਕਾਬੂ ਕੀਤਾ ਗਿਆ। ਕੈਂਡੀਡੇਟ ਹਰਸ਼ਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਨਿਵਾਸੀ ਮੰਡੀ ਲਾਧੁਕੇ ਫਾਜ਼ਿਲਕਾ ਦੀ ਜਗ੍ਹਾ ਨਵਦੀਪ ਕੌਰ ਪੁਤਰੀ ਤੇਜਿੰਦਰ ਸਿੰਘ ਵਾਸੀ ਅੰਮ੍ਰਿਤਸਰ ਪੇਪਰ ਦੇਣ ਪਾਹੁੰਚੀ ਸੀ। ਜਿਸ ਦੇ ਖਿਲਾਫ ਮਾਮਲਾ ਦਰਜ ਕਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।