ਚੰਡੀਗੜ੍ਹ: ਥਰਮਲ ਪਲਾਂਟ ਜਥੇਬੰਦੀਆਂ ਨੂੰ ਨਵੇਂ ਬਿਜਲੀ ਮੰਤਰੀ ਤੋਂ ਵੱਡੀਆਂ ਉਮੀਦਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਉਲਟ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਥਰਮਲ ਦੇ ਮਸਲੇ 'ਤੇ ਨਰਮ ਹਨ। ਜਥੇਬੰਦੀਆਂ ਦੀ ਮਨਪ੍ਰੀਤ ਬਾਦਲ ਨਾਲ ਬੰਦ ਹੋਈ ਗੱਲਬਾਤ ਕਾਂਗੜ ਨੇ ਮੁੜ ਸ਼ੁਰੂ ਕੀਤੀ ਹੈ।   ਅੱਜ ਬਠਿੰਡਾ ਥਰਮਲ ਦੇ ਯੂਨਿਟ ਸ਼ੁਰੂ ਕਰਨ ਨੂੰ ਲੈ ਕੇ ਬਿਜਲੀ ਮੰਤਰੀ ਕਾਂਗੜ ਤੇ ਥਰਮਲ ਪਲਾਂਟ ਦੀਆਂ ਜਥੇਬੰਦੀਆਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋਈ ਹੈ। ਮਨਪ੍ਰੀਤ ਬਾਦਲ ਨੇ ਮਾਮਲੇ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਸੀ। ਉਨ੍ਹਾਂ ਦੋ ਟੁੱਕ ਕਿਹਾ ਸੀ ਇਹ ਥਰਮਲ ਮੁੜ ਸ਼ੁਰੂ ਨਹੀਂ ਹੋ ਸਕਦਾ। ਦੂਜੇ ਪਾਸੇ ਬਿਜਲੀ ਮੰਤਰੀ ਕਾਂਗੜ ਨੇ ਕਿਹਾ ਸਾਰੀ ਗੱਲਬਾਤ ਹਾਂ ਪੱਖੀ ਹੋਈ ਹੈ। ਅਫਸਰਾਂ ਦੀ ਰਾਏ ਲਈ ਹੈ। ਮੁੱਖ ਮੰਤਰੀ ਨਾਲ ਗੱਲਬਾਤ ਕਰਾਂਗੇ। ਅਸਲ ਫੈਸਲਾ ਉਹ ਹੀ ਲੈਣਗੇ। ਉਨ੍ਹਾਂ ਕਿਹਾ ਕਿ ਜੋ ਪੰਜਾਬ ਤੇ ਲੋਕਾਂ ਦੇ ਹਿੱਤ ਵਿੱਚ ਹੋਵੇਗਾ, ਓਹੀ ਕਰਾਂਗੇ। ਮੰਤਰੀ ਨੇ ਕਿਹਾ ਪਲਾਂਟ ਅਸੀਂ ਨਹੀਂ ਇਹ ਅਕਾਲੀ ਦਲ ਦੀ ਸਰਕਾਰ ਨੇ ਬੰਦ ਕੀਤੇ ਸੀ। ਇਸ ਬਾਰੇ ਜਥੇਬੰਦੀ ਦੇ ਮੁਖੀ ਗੁਰਸੇਵਕ ਸੰਧੂ ਨੇ ਕਿਹਾ ਅਸੀਂ ਮੰਤਰੀ ਨਾਲ ਗਲਬਾਤ ਤੋਂ ਸੰਤੁਸ਼ਟ। ਉਮੀਦ ਹੈ ਗੱਲਬਾਤ ਅੱਗੇ ਤੁਰੇਗੀ।