ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਅੱਜ ਵੀਰਵਾਰ ਸ਼ਾਮ 5 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗੀ। ਇਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਨਗੇ। ਸਿੱਧੂ ਨੇ ਸਭ ਨੂੰ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਟਿੰਗਾਂ ਦੇ ਦੌਰ ਤੇਜ਼ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਬੁੱਧਵਾਰ ਨੂੰ ਪਲੇਠੀ ਬੈਠਕ ਹੋਈ ਸੀ। ਇਸ ਦੌਰਾਨ ਸੀਨੀਅਰ ਆਗੂਆਂ ਨੇ ਚੋਣ ਮੁਹਿੰਮ ਵਿੱਚ ਕੁੱਦਣ ਤੋਂ ਪਹਿਲਾਂ ਇਕਜੁੱਟਤਾ ਦਿਖਾਈ।
ਕਮੇਟੀ ਦੀ ਮੀਟਿੰਗ ਦੇ ਬਾਹਰੋਂ ਤਾਂ ਅੱਜ ਸਭ ਅੱਛਾ ਨਜ਼ਰ ਆਇਆ ਪਰ ਮੀਟਿੰਗ ਦੇ ਅੰਦਰ ਨਵਜੋਤ ਸਿੱਧੂ ਵੀ ਮੁੱਖ ਮੰਤਰੀ ਚੰਨੀ ਨਾਲ ਪੂਰੀ ਤਰ੍ਹਾਂ ਖ਼ਫ਼ਾ ਨਜ਼ਰ ਆਏ। ਮੀਟਿੰਗ ਵਿਚ ਚੋਣ ਮੁਹਿੰਮ ਸ਼ਖ਼ਸੀ ਆਧਾਰ ’ਤੇ ਕੇਂਦਰਤ ਕਰਨ ਜਾਂ ਫਿਰ ਪਾਰਟੀ ਦੀ ਵਿਚਾਰਧਾਰਾ ਨੂੰ ਆਧਾਰ ਬਣਾਉਣ ਦੀ ਗੱਲ ਤੁਰੀ ਤਾਂ ਨਵਜੋਤ ਸਿੱਧੂ ਭਖਣਾ ਸ਼ੁਰੂ ਹੋ ਗਏ।
ਸਿੱਧੂ ਨੂੰ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਸਭ ਨੂੰ ਸੁਨੇਹਾ ਲਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੇਠ ਲਿਖੇ ਦਿਨ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ-
16 ਦਸੰਬਰ - ਸ਼ਾਮ 5 ਵਜੇ ਤੋਂ ਸ਼ਾਮ 8:30 ਵਜੇ ਤੱਕ
17 ਤੇ 18 ਦਸੰਬਰ - ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ
ਸਭ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ!