ਨਵੀਂ ਦਿੱਲੀ: ਪਿਛਲੇ ਹਫਤੇ ਸ਼ੁੱਕਰਵਾਰ ਨੂੰ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਅਤੇ ਹਰਿਆਣਾ ਵਿਚਾਲੇ ਸਿੰਘੂ ਸਰਹੱਦ 'ਤੇ ਕਿਸਾਨ ਵਿਰੋਧ ਪ੍ਰਦਰਸ਼ਨ ਦੇ ਤਹਿਤ ਦਿੱਲੀ ਜਾਣ ਤੋਂ ਰੋਕਣ ਲਈ ਕਿਸਾਨਾਂ 'ਤੇ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਸੀ। ਇਸ ਘਟਨਾ ਦੌਰਾਨ ਇੱਕ ਤਸਵੀਰ ਵਾਇਰਲ ਹੋਈ, ਜਿਸ ਵਿੱਚ ਇੱਕ ਬਜ਼ੁਰਗ ਕਿਸਾਨ ਨੂੰ ਇੱਕ ਜਵਾਨ ਲਾਠੀਆਂ ਨਾਲ ਕੁੱਟਦਾ ਹੋਇਆ ਵੇਖਿਆ ਗਿਆ। ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਖੜ੍ਹਾ ਕੀਤਾ।
ਤਸਵੀਰ ਵਿਚ ਨਜ਼ਰ ਆ ਰਿਹਾ 60 ਸਾਲਾ ਕਿਸਾਨ ਸੁਖਦੇਵ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਇਸ ਦੀ ਸਚਾਈ ਸਾਹਮਣੇ ਆਈ। ਸੁਖਦੇਵ ਸਿੰਘ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ 'ਤੇ ਸੀ, ਜਦੋਂ ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਆ ਚਲਾਈਆਂ। ਦਰਅਸਲ ਤਸਵੀਰ ਵਿਚ ਦਿਖ ਰਹੇ ਜਵਾਨ ਨੇ ਸੁਖਦੇਵ ਸਿੰਘ ਨੂੰ ਲਾਠੀ ਨਾਲ ਖੂਬ ਮਾਰਿਆ ਸੀ। ਸੁਖਦੇਵ ਦੇ ਹੱਥ ਨੀਲੇ ਹੋਏ ਪਏ ਹਨ ਅਤੇ ਉਸਦੀਆਂ ਲੱਤਾਂ ਅਤੇ ਪਿੱਠ 'ਤੇ ਸੱਟ ਦੇ ਨਿਸ਼ਾਨ ਹਨ।
ਸੁਖਦੇਵ ਦਾ ਕਹਿਣਾ ਹੈ ਕਿ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਨੂੰ ਕਿਉਂ ਕੁੱਟ ਰਿਹਾ ਸੀ ਕਿਉਂਕਿ ਉਹ ਕੋਈ ਨਾਅਰਾ ਨਹੀਂ ਲਾ ਰਿਹਾ ਸੀ ਅਤੇ ਨਾ ਹੀ ਪੱਥਰਬਾਜ਼ੀ ਕਰ ਰਿਹਾ ਸੀ। 60 ਸਾਲਾ ਸੁਖਦੇਵ ਸਿੰਘ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ ਅਤੇ ਅਜੇ ਵੀ ਸਿੰਘੂ ਸਰਹੱਦ 'ਤੇ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਅੰਦੋਲਨ ਵਿਚ ਸ਼ਾਮਲ ਰਹਿਣਗੇ।
Kangana vs Diljit Twitter War: ਕੰਗਣਾ ਦਾ ਦਲਜੀਤ 'ਤੇ ਪਲਟਵਾਰ, ਕਿਹਾ ਰਵਨੀਤ ਬਿੱਟੂ ਖੋਲ੍ਹ ਰਹੇ ਇਨ੍ਹਾਂ ਅੱਤਵਾਦੀਆਂ ਦੀ ਪੋਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Farmers Protest: ਕਿਸਾਨ ਨੂੰ ਲਾਠੀ ਮਾਰ ਰਹੇ ਜਵਾਨ ਦੀ ਤਸਵੀਰ ਦੀ ਅਸਲ ਸਚਾਈ ਆਈ ਸਾਹਮਣੇ, ਤੁਸੀਂ ਵੀ ਪੜ੍ਹੋ
ਏਬੀਪੀ ਸਾਂਝਾ
Updated at:
03 Dec 2020 06:52 PM (IST)
60 ਸਾਲਾ ਸੁਖਦੇਵ ਸਿੰਘ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ ਅਤੇ ਅਜੇ ਵੀ ਸਿੰਘੂ ਸਰਹੱਦ 'ਤੇ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਅੰਦੋਲਨ ਵਿਚ ਸ਼ਾਮਲ ਰਹਿਣਗੇ।
- - - - - - - - - Advertisement - - - - - - - - -