ਪਟਿਆਲਾ: ਬੀਤੀ ਰਾਤ ਪਟਿਆਲਾ ਦੀ ਬਾਬੂ ਸਿੰਘ ਕਾਲੋਨੀ ਵਿੱਚ ਲੋਕਾਂ ਨੇ ਇੱਕ ਚੋਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪਹਿਲਾਂ ਲੋਕਾਂ ਨੇ ਚੋਰ ਨੂੰ ਚੰਗਾ ਕੁਟਾਪਾ ਚਾੜ੍ਹਿਆ ਤੇ ਫਿਰ ਉਸ ਕੋਲੋਂ ਚੋਰੀ ਕੀਤਾ ਸੋਨਾ ਬਰਾਮਦ ਕਰ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਸਵੇਰੇ ਕਰੀਬ ਤਿੰਨ ਵਜੇ ਵਾਪਰੀ। ਘਰ ਦੇ ਮਾਲਕਾਂ ਨੇ ਚੋਰ ਨੂੰ ਚੋਰੀ ਕਰਦਿਆਂ ਨੂੰ ਵੇਖ ਲਿਆ ਤੇ ਮੁਹੱਲੇ ਵਿੱਚ ਰੌਲਾ ਪਾ ਦਿੱਤਾ। ਮੁਹੱਲੇ ਵਾਲਿਆਂ ਨੇ ਚੋਰ ਦੀ ਰੱਜ ਕੇ ਛਿੱਤਰ ਪਰੇਡ ਕੀਤੀ। ਇਸ ਤੋਂ ਬਾਅਦ ਉਸ ਨੂੰ ਬਕਸ਼ੀਵਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਚੋਰ ਨੂੰ ਹਸਪਤਾਲ ਲਿਜਾਣ ਤੇ ਉਸ ਦਾ ਇਲਾਜ ਕਰਵਾਉਣ ਲਈ ਮੁਹੱਲੇ ਵਾਲਿਆਂ ਤੋਂ ਪੈਸੇ ਦੀ ਮੰਗ ਕੀਤੀ ਸੀ।