ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਨਲੋਈਆ ਚੌਂਕ ’ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਘਰ ਤੋਂ ਕਰੀਬ 30 ਮੀਟਰ ਦੀ ਦੂਰੀ ’ਤੇ ਇੱਕ ਪਲਾਈਵੁਡ ਫੈਕਟਰੀ ਦੇ ਮੁਲਾਜ਼ਮ ਕੋਲੋਂ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ।   ਜਾਣਕਾਰੀ ਮੁਤਾਬਕ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਉਸ ਕੋਲੋਂ ਨਕਦੀ ਲੁੱਟੀ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਪੁਲਿਸ, ਆੜਤੀਆ ਤੇ ਫੈਕਟਰੀ ਮੁਲਾਜ਼ਮ ਨਕਦੀ ਬਾਰੇ ਕੁਝ ਵੀ ਦੱਸਣ ਤੋਂ ਟਾਲ਼ਾ ਵੱਟ ਰਹੇ ਹਨ। ਸੂਤਰਾਂ ਮੁਤਾਬਕ ਮੁਲਾਜ਼ਮ ਕੋਲੋਂ ਕਰੀਬ 7 ਲੱਖ ਰੁਪਏ ਦੀ ਨਕਦੀ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਪੁਲਿਸ ਮੁਤਾਬਕ ਫੈਕਟਰੀ ਮੁਲਾਜ਼ਮ ਵੀ ਸ਼ੱਕ ਦੇ ਘੇਰੇ ਵਿੱਚ ਆ ਰਿਹਾ ਹੈ।