ਲੁਧਿਆਣ: ਇੱਥੇ ਤਿੰਨ ਨੌਜਵਾਨਾਂ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਨੌਜਵਾਨਾਂ ਨੇ ਇੱਕ ਫਾਈਨੈਂਸਰ ਤੋਂ ਪੈਸੇ ਉਧਾਰ ਲਏ ਸੀ, ਜੋ ਉਹ ਵਾਪਸ ਨਹੀਂ ਕਰ ਪਾ ਰਹੇ ਸੀ। ਇਸ ਲਈ ਉਹ ਤਣਾਅ ਵਿਚ ਰਹਿੰਦੇ ਸਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਹਿਰ ਦੇ ਗਿੱਲ ਰੋਡ ਨੇੜੇ ਈਸ਼ਵਰ ਨਗਰ ਵਿੱਚ ਇੱਕ ਪਰਿਵਾਰ ਦੇ ਤਿੰਨ ਨੌਜਵਾਨਾਂ ਨੇ ਫਾਹਾ ਲੈ ਲਿਆ। ਅੱਜ ਸਵੇਰੇ ਪੁਲਿਸ ਨੇ ਘਰ ਆ ਕੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਹੇਠਾਂ ਲਾਹੀਆਂ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਹਰਜਿੰਦਰ ਸਿੰਘ 73 ਸਾਲਾਂ ਤੋਂ ਆਪਣੇ ਪੁੱਤਰਾਂ ਨਾਲ ਰਹਿੰਦਾ ਹੈ, ਪਰ ਤਿੰਨਾਂ ਪੁੱਤਰਾਂ ਨੇ ਖ਼ੁਦਕੁਸ਼ੀ ਕਰ ਲਈ ਹੈ।
ਨੌਜਵਾਨਾਂ ਨੇ ਇੱਕ ਵਿਅਕਤੀ ਤੋਂ ਕੁਝ ਪੈਸਾ ਉਧਾਰ ਲਿਆ ਸੀ ਜਿਸ ਨੂੰ ਉਹ ਵਾਪਸ ਨਹੀਂ ਦੇ ਸਕੇ। ਇਸ ਕਾਰਨ ਉਹ ਬੇਚੈਨ ਰਹਿੰਦੇ ਸੀ। ਤਿੰਨੇ ਨੌਜਵਾਨ ਪਿਛਲੇ ਸ਼ਨੀਵਾਰ ਤੋਂ ਨਹੀਂ ਦੇਖੇ ਗਏ। ਅੱਜ ਜਦੋਂ ਸਵੇਰੇ ਕਮਰੇ ਵਿਚੋਂ ਬਦਬੂ ਫੈਲ ਗਈ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।