Transfers: ਪੰਜਾਬ ਸਰਕਾਰ ਵੱਲੋਂ ਫਿਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਇਸ ਵਾਰ 7 ਆਈਪੀਐੱਸ ਅਤੇ 1 ਪੀਪੀਐੱਸ ਦੀ ਬਦਲੀ ਕੀਤੀ ਗਈ ਹੈ। 1997 ਬੈਚ ਦੇ ਆਈਪੀਐੱਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਤੂਰ ਨੂੰ ਜਲੰਧਰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ। 3 ਜ਼ਿਲ੍ਹਿਆਂ 'ਚ ਨਵੇਂ ਪੁਲਿਸ ਕਮਿਸ਼ਨਰ ਤੈਨਾਤ ਕੀਤੇ ਗਏ ਹਨ। ਦੇਖੋ ਕਿਹੜੇ ਅਧਿਕਾਰੀਆਂ ਦੇ ਹੋਏ ਤਬਾਦਲੇ-
ਅਰੁਣਪਾਲ ਸਿੰਘ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰਕੌਸਤਬ ਸ਼ਰਮਾ ਲੁਧਿਆਣਾ ਦੇ ਨਵੇਂ CPਗੁਰਪ੍ਰੀਤ ਸਿੰਘ ਜਲੰਧਰ ਦੇ ਨਵੇਂ CPਸਵਪਨ ਸ਼ਰਮਾ ਬਣੇ SSP ਜਲੰਧਰ ਰੂਰਲਜੇ. ਐਲੇਨਚੇਜ਼ੀਅਨ SSP ਬਠਿੰਡਾ ਤੈਨਾਤਦੀਪਕ ਹਿਲੋਰੀ SSP ਲੁਧਿਆਣਾ ਰੂਰਲਗੌਰਵ ਤੂਰਾ SSP ਮਾਨਸਾ, ਭੁਪਿੰਦਰ ਸਿੰਘ SSP ਫਾਜ਼ਿਲਕਾ
ਪਹਿਲਾਂ ਵੀ ਕੀਤੇ ਗਏ ਸਨ ਤਬਾਦਲੇ -
ਪਹਿਲਾਂ ਵੀ 13 ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਸਮੇਤ 6 ਡੀਸੀਜ਼ ਦੇ ਤਬਾਦਲੇ ਕੀਤੇ ਗਏ ਸਨ। ਇਸ ਦੇ ਨਾਲ ਹੀ ਆਮ ਰਾਜ ਪ੍ਰਬੰਧ ਵਿਭਾਗ ਹੁਕਮਾਂ ਤਹਿਤ ਰਾਜਬੀਰ ਸਿੰਘ ਘੁਮਾਣ ਵਾਸੀ ਘਰਾਚੋਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਕੱਤਰ ਕਮ ਵਿਸ਼ੇਸ਼ ਕਾਰਜ ਅਫ਼ਸਰ (ਰਾਜਸੀ ਆਸਾਮੀ) ਨਿਯੁਕਤ ਕੀਤਾ ਗਿਆ ਹੈ। ਸੀਐਮ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀ ਐਸਐਸਪੀ ਸਵਪਨਾ ਸ਼ਰਮਾ ਨੂੰ ਵੀ ਹਟਾ ਦਿੱਤਾ ਗਿਆ ਹੈ। ਹੇਠ ਲਿਖੇ ਐੱਸਐੱਸਪੀਜ਼ ਦੇ ਤਬਾਦਲੇ-
ਵਿਵੇਕਸ਼ੀਲ ਸੋਨੀ ਮੁਹਾਲੀ ਦੇ ਨਵੇਂ SSPਹਰਜੀਤ ਸਿੰਘ ਗੁਰਦਾਸਪੁਰ ਦੇ ਨਵੇਂ SSPਧਰੂਮਨ ਨਿੰਬਾਲੇ ਮੁਕਤਸਰ ਸਾਹਿਬ ਦੇ ਨਵੇਂ SSPਅਲਕਾ ਮੀਨਾ ਮਲੇਰਕੋਟਲਾ ਦੇ ਨਵੇਂ SSPਨਾਨਕ ਸਿੰਘ ਪਟਿਆਲਾ ਦੇ ਨਵੇਂ SSPਸੰਦੀਪ ਗਰਗ ਰੂਪਨਗਰ ਦੇ ਨਵੇਂ SSPਗੁਲਨੀਤ ਸਿੰਘ ਮੋਗਾ ਦੇ ਨਵੇਂ SSPਚਰਨਜੀਤ ਸਿੰਘ ਫਿਰੋਜ਼ਪੁਰ ਦੇ ਨਵੇਂ SSPਸੰਦੀਪ ਕੁਮਾਰ ਬਰਨਾਲਾ ਦੇ ਨਵੇਂ SSPਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੇ ਨਵੇਂ SSPਸਰਤਾਜ ਸਿੰਘ ਹੁਸ਼ਿਆਰਪੁਰ ਦੇ ਨਵੇਂ SSPਮਨਦੀਪ ਸਿੰਘ ਸੰਗਰੂਰ ਦੇ ਨਵੇਂ SSPਰਣਜੀਤ ਸਿੰਘ ਢਿੱਲੋਂ ਤਰਨਤਾਰਨ ਦੇ ਨਵੇਂ SSP