ਚੰਡੀਗੜ੍ਹ: ਪੰਚਾਇਤ ਵਿਭਾਗ ਵਿੱਚ ਬਦਲੀਆਂ ਹੋਈਆਂ ਹਨ। ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਵੱਲੋਂ ਦੋ ਦਰਜਨ ਦੇ ਕਰੀਬ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦਰਜਨ ਤੋਂ ਵੱਧ ਲੇਖਾਕਾਰ ਤੇ ਐਸਈਪੀਓ ਸ਼ਾਮਲ ਹਨ। ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਆਪਣੀ ਪੋਸਟਿੰਗ ਦੀ ਉਡੀਕ ਕਰ ਰਹੇ ਰੈਗੂਲਰ ਬੀਡੀਪੀਓਜ਼ ਸਬੰਧੀ ਚੱਲ ਰਹੀ ਚਰਚਾ ਤੋਂ ਬਾਅਦ ਵਿਭਾਗ ਨੇ ਹੈੱਡਕੁਆਰਟਰ ਉੱਤੇ ਬੈਠੇ ਅੱਠ ਬੀਡੀਪੀਓਜ਼ ਦੀ ਨਿਯੁਕਤੀ ਕਰ ਦਿੱਤੀ ਹੈ।
ਇਨ੍ਹਾਂ ਵਿੱਚੋਂ ਹਰਿੰਦਰ ਕੌਰ ਨੂੰ ਨੂਰਪੁਰ ਬੇਦੀ, ਹਿਤੇਨ ਕਪਿਲਾ ਨੂੰ ਖਰੜ, ਕਵਿਤਾ ਗਰਗ ਨੂੰ ਸਨੌਰ, ਰਜਨੀਸ਼ ਕੁਮਾਰ ਨੂੰ ਮਾਨਸਾ, ਨਵਨੀਤ ਜੋਸ਼ੀ ਨੂੰ ਮਲੌਦ, ਕੁਸੁਮ ਅਗਰਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਜਗਵੀਰ ਸਿੰਘ ਢਿਲੋਂ ਨੂੰ ਰਈਆ ’ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਜਗਤਾਰ ਸਿੰਘ ਨੂੰ ਬਠਿੰਡਾ ਦਾ ਈਪੀਓ ਨਿਯੁਕਤ ਕੀਤਾ ਹੈ।
ਬਾਕੀ ਰੈਗੂਲਰ ਬੀਡੀਪੀਓਜ਼ ਵਿੱਚੋਂ ਜਸਪ੍ਰੀਤ ਕੌਰ ਨੂੰ ਲੁਧਿਆਣਾ-2 ਤੋਂ ਨਡਾਲਾ, ਜਸਵੰਤ ਸਿੰਘ ਵੜੈਚ ਨੂੰ ਲੁਧਿਆਣਾ-2, ਵਿਨੀਤ ਕੁਮਾਰ ਨੂੰ ਸਨੌਰ ਤੋਂ ਅਰਨੀਵਾਲਾ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ ਤੋਂ ਨਿਹਾਲ ਸਿੰਘ ਵਾਲਾ, ਯੁਧਵੀਰ ਸਿੰਘ ਨੂੰ ਨਡਾਲਾ ਤੋਂ ਤਲਵਾੜਾ ਤੇ ਸ਼ਿਵਚਰਨ ਸਿੰਘ ਨੂੰ ਬਟਾਲਾ ਤੋਂ ਘਰੋਟਾ ਬਲਾਕ ’ਚ ਬੀਡੀਪੀਓ ਲਾਇਆ ਹੈ।
ਜਿਨ੍ਹਾਂ ਨੌਂ ਲੇਖਾਕਾਰਾਂ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਲਖਵਿੰਦਰ ਕੌਰ ਨੂੰ ਸਿਧਵਾਂ ਬੇਟ ਤੋਂ ਸ਼ਾਹਕੋਟ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਤੋਂ ਨਥਾਣਾ, ਲੈਨਿਨ ਗਰਗ ਨੂੰ ਮਾਨਸਾ ਤੋਂ ਸੰਗਤ, ਸੁਰੇਸ਼ ਕੁਮਾਰ ਨੂੰ ਸੁਧਾਰ ਤੋਂ ਸ੍ਰੀ ਹਰਗੋਬਿੰਦਪੁਰ, ਜੋਗਿੰਦਰ ਕੌਰ ਨੂੰ ਗੁਰਦਾਸਪੁਰ ਤੋਂ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ ਤੋਂ ਸਿਧਵਾਂ ਬੇਟ, ਗੁਰਪ੍ਰੀਤ ਸਿੰਘ ਨੂੰ ਮਾਛੀਵਾੜਾ ਤੋਂ ਪੱਖੋਵਾਲ, ਕ੍ਰਿਪਾਲ ਸਿੰਘ ਨੂੰ ਨਿਹਾਲ ਸਿੰਘ ਵਾਲਾ ਤੋਂ ਹੁਸ਼ਿਆਰਪੁਰ ਇੱਕ ਤੇ ਬਾਵਾ ਸਿੰਘ ਨੂੰ ਸ਼ਾਹਕੋਟ ਤੋਂ ਮਾਹਿਲਪੁਰ ਬੀਡੀਪੀਓ ਲਾਇਆ ਗਿਆ ਹੈ।
ਚਾਰ ਐਸਈਪੀਓਜ਼ ਵਿੱਚੋਂ ਰਾਜੇਸ਼ ਚੱਢਾ ਨੂੰ ਮੌੜ ਤੋਂ ਨਵਾਂ ਸ਼ਹਿਰ, ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਤੋਂ ਭੂੰਗਾ, ਗਗਨਦੀਪ ਕੌਰ ਨੂੰ ਹੈੱਡ ਕੁਆਰਟਰ ਤੋਂ ਗੋਨਿਆਣਾ ਮੰਡੀ ਤੇ ਗੁਰਜਿੰਦਰ ਸਿੰਘ ਨੂੰ ਨਥਾਣਾ ਤੋਂ ਘੱਲ ਖੁਰਦ ਬਲਾਕ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ।
ਪੰਚਾਇਤ ਵਿਭਾਗ 'ਚ ਬਦਲੀਆਂ
ਏਬੀਪੀ ਸਾਂਝਾ
Updated at:
29 Nov 2019 12:06 PM (IST)
ਪੰਚਾਇਤ ਵਿਭਾਗ ਵਿੱਚ ਬਦਲੀਆਂ ਹੋਈਆਂ ਹਨ। ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਵੱਲੋਂ ਦੋ ਦਰਜਨ ਦੇ ਕਰੀਬ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦਰਜਨ ਤੋਂ ਵੱਧ ਲੇਖਾਕਾਰ ਤੇ ਐਸਈਪੀਓ ਸ਼ਾਮਲ ਹਨ। ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਆਪਣੀ ਪੋਸਟਿੰਗ ਦੀ ਉਡੀਕ ਕਰ ਰਹੇ ਰੈਗੂਲਰ ਬੀਡੀਪੀਓਜ਼ ਸਬੰਧੀ ਚੱਲ ਰਹੀ ਚਰਚਾ ਤੋਂ ਬਾਅਦ ਵਿਭਾਗ ਨੇ ਹੈੱਡਕੁਆਰਟਰ ਉੱਤੇ ਬੈਠੇ ਅੱਠ ਬੀਡੀਪੀਓਜ਼ ਦੀ ਨਿਯੁਕਤੀ ਕਰ ਦਿੱਤੀ ਹੈ।
- - - - - - - - - Advertisement - - - - - - - - -