ਕੈਪਟਨ ਸਰਕਾਰ ਵੱਲੋਂ ਬਦਲੀਆਂ ਦਾ ਦੌਰ ਜਾਰੀ, ਹੁਣ ਵਿਜੀਲੈਂਸ ਬਿਊਰੋ ਦੇ ਅਫਸਰ ਬਦਲੇ
ਏਬੀਪੀ ਸਾਂਝਾ | 22 Jul 2019 02:19 PM (IST)
ਬੀਤੇ ਦਿਨੀਂ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨਾਂ ਸਮੇਤ ਐਸਟੀਐਫ ਮੁਖੀ ਦੀਆਂ ਬਦਲੀਆਂ ਮਗਰੋਂ ਹੁਣ ਵਿਜੀਲੈਂਸ ਦੀ ਵਾਰੀ ਆ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵਿੱਚ ਪੁਲਿਸ ਕਪਤਾਨ (ਐਸਪੀ) ਰੈਂਕ ਦੇ ਅਧਿਕਾਰੀਆਂ ਦੀ ਬਦਲੀ ਕੀਤੀ ਹੈ।
ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨਾਂ ਸਮੇਤ ਐਸਟੀਐਫ ਮੁਖੀ ਦੀਆਂ ਬਦਲੀਆਂ ਮਗਰੋਂ ਹੁਣ ਵਿਜੀਲੈਂਸ ਦੀ ਵਾਰੀ ਆ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵਿੱਚ ਪੁਲਿਸ ਕਪਤਾਨ (ਐਸਪੀ) ਰੈਂਕ ਦੇ ਅਧਿਕਾਰੀਆਂ ਦੀ ਬਦਲੀ ਕੀਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵਿੱਚ ਪੁਲਿਸ ਕਪਤਾਨ (ਐਸਪੀ) ਰੈਂਕ ਦੇ ਅਧਿਕਾਰੀਆਂ ਦੀ ਬਦਲੀ ਕੀਤੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਨੂੰ ਸੰਯੁਕਤ ਨਿਰਦੇਸ਼ਕ ਵੀ ਮਿਲ ਗਿਆ ਹੈ, ਜਿੱਥੇ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਕੰਵਲਦੀਪ ਸਿੰਘ ਸਿੰਘ ਦੀ ਥਾਂ ਆਏ ਹਨ, ਜਿਨ੍ਹਾਂ ਨੂੰ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵਿਜੀਲੈਂਸ ਰੇਂਜ ਦਾ ਐਸਐਸਪੀ ਲਾਇਆ ਗਿਆ ਹੈ। ਹੋਰ ਬਦਲੀਆਂ ਤੇ ਤਾਇਨਾਤੀਆਂ ਦੀ ਸੂਚੀ ਹੇਠਾਂ ਦੇਖੋ-