ਪੰਜਾਬ ਪੁਲਿਸ ਦੀ ਅਗਲੀ ਭਰਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਤਿਹਾਸਕ ਫੈਸਲਾ ਲਿਆ ਹੈ। ਪੰਜਾਬ ਪੁਲਿਸ ਵਿੱਚ ਹੁਣ ਟਰਾਂਸਜੈਂਡਰ ਵੀ ਭਰਤੀ ਹੋਣਗੇ। ਇਸ ਦੇ ਲਈ ਬਕਾਇਦਾ ਤੌਰ 'ਤੇ ਸਾਰਾ ਸਿਸਟਮ ਬਦਲ ਦਿੱਤਾ ਗਿਆ ਹੈ। ਅਤੇ ਟਰਾਂਸਜੈਂਡਰਾਂ ਦੀ ਭਰਤੀ ਲਈ ਕੀ ਕੀ ਪ੍ਰਾਵਧਾਨ ਰਹਿਣਗੇ ਇਸ ਬਾਰੇ ਵੀ ਸਰਕਾਰ ਨੇ ਤੈਅ ਕਰ ਲਿਆ ਹੈ। 


ਭਵਿੱਖ ’ਚ ਪੰਜਾਬ ਪੁਲੀਸ ’ਚ ਭਰੀਆਂ ਜਾਣ ਵਾਲ਼ੀਆਂ ਅਸਾਮੀਆਂ ਲਈ ਟਰਾਂਸਜੈਂਡਰ ਵੀ ਅਪਲਾਈ ਕਰ ਸਕਣਗੇ। ਇਸ ਦੌਰਾਨ ਵਿੱਦਿਅਕ ਯੋਗਤਾ ਤਾਂ ਸਾਰੇ ਵਰਗਾਂ ਲਈ ਬਰਾਬਰ ਹੋਵੇਗੀ। ਭਾਵ ਕਿ ਜੋ ਵਿੱਦਿਅਕ ਯੋਗਤਾ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਲਈ ਨਿਰਧਾਰਤ ਹੋਵੇਗੀ, ਉਹੀ ਟਰਾਂਸਜੈਂਡਰਾਂ ‘ਤੇ ਵੀ ਲਾਗੂ ਹੋਵੇਗੀ ਜਦਕਿ ਟਰਾਂਸਜੈਂਡਰਾਂ ਦੀ ਸਰੀਰਕ ਮਾਪ ਅਤੇ ਫਿਜ਼ੀਕਲ ਸਕਰੀਨਿੰਗ ਸਬੰਧੀ ਟੈਸਟ ਮਹਿਲਾ ਉਮੀਦਵਾਰਾਂ ਦੀ ਤਰਜ਼ ’ਤੇ ਹੋਣਗੇ। 


ਇਨ੍ਹਾਂ ਨੂੰ ਜਾਤੀ ਸਬੰਧੀ ਰਾਖਵਾਂਕਰਨ ਵੀ ਮਿਲੇਗਾ, ਜੋ ਇਨ੍ਹਾਂ ਦੇ ਜਨਮਦਾਤਾ ਪਰਿਵਾਰ ਦੀ ਜਾਤੀ ’ਤੇ ਆਧਾਰਿਤ ਹੋਵੇਗਾ। ਉਂਜ ਹੈਡੀਕੈਪਡ ਤੇ ਹੋਰ ਵਰਗਾਂ ਦੀ ਤਰਾਂ ਹੀ ਟਰਾਂਸਜੈਂਡਰਾਂ ਦਾ ਵੀ ਕੋਟਾ ਤੈਅ ਹੋਵੇਗਾ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਹਾਲ ਹੀ ’ਚ ਸਟੈਂਡਿੰਗ ਆਰਡਰ ਜਾਰੀ ਕੀਤੇ ਗਏ ਹਨ।


ਇਹ ਮੰਗ ਵਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ। ਤੀਸਰੇ ਲਿੰਗ ਯਾਨੀ ਟਰਾਂਸਜੈਂਡਰ ਵੀ ਹਰ ਥਾਂ ਅਤੇ ਹਰ ਵਿਭਾਗ ਵਿੱਚ ਆਪਣਾ ਹੱਕ ਮੰਗ ਰਹੇ ਸਨ। ਇਸ ਦੌਰਾਨ ਹੁਣ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿੱਚ ਟਰਾਂਸਜੈਂਡਰਾਂ ਨੂੰ ਭਰਤੀ ਕਰਨ ਦਾ ਐਲਾਨ ਕਰਕੇ ਇਤਿਹਾਸਕ ਫੈਸਲਾ ਲਿਆ ਹੈ। 


 


ਇਹ ਵੀ ਪੜ੍ਹੋ : Patwari vs Govt: ਨਹੀਂ ਲੋਟ ਆ ਰਹੇ ਪਟਵਾਰੀ, ਸਰਕਾਰ ਨੇ ਦਿੱਤਾ ਵਾਧੂ ਚਾਰਜ ਤਾਂ 19 ਪਟਵਾਰੀਆਂ ਚੁੱਕਿਆ ਆਹ ਕਦਮ 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial