ਲੰਡਨ: ਇੰਗਲੈਂਡ ਵਿੱਚ ਐਤਵਾਰ ਨੂੰ ਵਾਪਰੀ ਵਾਰਦਾਤ ਨੇ ਪੂਰੇ ਸਿੱਖ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ। ਤਿੰਨ ਸਿੱਖ ਨੌਜਵਾਨਾਂ ਦੇ ਕਤਲ ਦੀਆਂ ਖ਼ਬਰਾਂ ਜਿਉਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਰ ਇਹ ਭਾਣਾ ਕਿਵੇਂ ਵਾਪਰਿਆ। ਮਾਮਲਾ ਗੰਭੀਰ ਹੋਣ ਕਰਕੇ ਪੁਲਿਸ ਵੀ ਜੰਗੀ ਪੱਧਰ 'ਤੇ ਜਾਂਚ ਵਿੱਚ ਜੁੱਟ ਗਈ। ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸਿੱਖ ਭਾਈਚਾਰੇ ਦੇ ਹੀ ਦੋ ਗੁੱਟ ਆਪਸ ਵਿੱਚ ਭਿੜੇ ਹਨ।
ਉਧਰ, ਸੋਸ਼ਲ ਮੀਡੀਆ ’ਤੇ ਨਸ਼ਰ ਖ਼ੌਫਨਾਕ ਤਸਵੀਰਾਂ ’ਚ ਇੱਕ ਪੀੜਤ ਸਟੇਸ਼ਨ ਨਜ਼ਦੀਕ ਪੌੜੀਆਂ ’ਤੇ ਖ਼ੂਨ ਵਿੱਚ ਲਥਪੱਥ ਪਿਆ ਹੈ ਜਦੋਂਕਿ ਦੂਜਾ ਵਿਅਕਤੀ ਬੇਜਾਨ ਪਿਆ ਹੈ ਤੇ ਸੜਕ ’ਤੇ ਖ਼ੂਨ ਡੁੱਲਿਆ ਹੋਇਆ ਹੈ। ਚਸ਼ਮਦੀਦਾਂ ਮੁਤਾਬਕ ਹਰ ਪਾਸੇ ਖ਼ੂਨ ਹੀ ਖ਼ੂਨ ਸੀ ਜਦੋਂਕਿ ਇੱਕ ਪੀੜਤ ਦੀ ਧੌਣ ’ਚੋਂ ਖ਼ੂਨ ਵਹਿ ਰਿਹਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਰਾਤ ਸਿੱਖ ਭਾਈਚਾਰੇ ਦੀਆਂ ਦੋ ਧਿਰਾਂ ਵਿੱਚ ਖੂਨੀ ਝੜਪ ਹੋ ਗਈ। ਇਸ ਵਿੱਚ ਤਿੰਨ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ 29 ਤੇ 39 ਸਾਲ ਉਮਰ ਦੇ ਦੋ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਝੜਪ ਦੀ ਇਹ ਘਟਨਾ ਐਤਵਾਰ ਰਾਤ ਨੂੰ ਸਾਢੇ ਸੱਤ ਵਜੇ ਦੇ ਕਰੀਬ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਰੈੱਡਬਰਿਜ ਦੇ ਸੈਵਨ ਕਿੰਗਜ਼ ਖੇਤਰ ਵਿੱਚ ਵਾਪਰੀ।
ਮਾਰੇ ਗਏ ਤਿੰਨ ਅਣਪਛਾਤਿਆਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ ਤੇ ਉਨ੍ਹਾਂ ਦੇ ਸਰੀਰ ’ਤੇ ਚਾਕੂ ਨਾਲ ਕੀਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਤਿੰਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮੈਟਰੋਪਾਲਿਟਨ ਪੁਲਿਸ ਦੇ ਕਮਾਂਡਰ ਤੇ ਡਿਟੈਕਟਿਵ ਚੀਫ਼ ਸੁਪਰਡੈਂਟ ਸਟੀਫਨ ਕੇਲਮੈਨ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਝੜਪ ਵਿੱਚ ਸ਼ਾਮਲ ਦੋਵੇਂ ਧਿਰਾਂ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਤੇ ਇਕ ਦੂਜੇ ਨੂੰ ਜਾਣਦੀਆਂ ਸਨ। ਦੋਵਾਂ ਧਿਰਾਂ ’ਚ ਕਿਸੇ ਗੱਲੋਂ ਤਲਖ਼ੀ ਹੋਈ, ਜੋ ਵਧ ਗਈ ਤੇ ਨਤੀਜੇ ਵਜੋਂ ਤਿੰਨ ਜਣਿਆਂ ’ਤੇ ਬੁਰੇ ਤਰੀਕੇ ਨਾਲ ਹਮਲਾ ਕੀਤਾ ਗਿਆ।’
ਅਧਿਕਾਰੀ ਨੇ ਕਿਹਾ ਕਿ ਅਜੇ ਜਾਂਚ ਸ਼ੁਰੂਆਤੀ ਗੇੜ ਵਿੱਚ ਹੈ ਤੇ ਸਾਰੀਆਂ ਕੜੀਆਂ ਨੂੰ ਜੋੜਿਆ ਜਾ ਰਿਹਾ ਹੈ। ਉਧਰ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਿਹਾ ਕਿ ਇਸ ਤੀਹਰੇ ਕਤਲ ਨੇ ਮੁਲਕ ਵਿੱਚ ਚਾਕੂ ਨਾਲ ਕੀਤੇ ਜਾਂਦੇ ਖ਼ੌਫ਼ਨਾਕ ਅਪਰਾਧਾਂ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੇ ਅਸਲ ਕਾਰਨਾਂ ਜਿਵੇਂ ਗਰੀਬੀ, ਨਾਬਰਾਬਰੀ ਤੇ ਸਮਾਜਿਕ ਬੇਰੁਖ਼ੀ ਨੂੰ ਮੁਖਾਤਬ ਹੋ ਕੇ ਅਜਿਹੇ ਅਪਰਾਧਾਂ ਨਾਲ ਸਿੱਝਿਆ ਜਾ ਸਕਦਾ ਹੈ। ਰੈੱਡਬ੍ਰਿਜ ਕੌਂਸਲ ਦੇ ਬਰਤਾਨਵੀ ਸਿੱਖ ਆਗੂ ਜੱਸ ਅਠਵਾਲ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਵਾਪਰੀ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ।
ਲੰਡਨ 'ਚ ਵਹਿਸ਼ੀ ਕਾਰਾ! ਸਿੱਖਾਂ ਦੇ ਖੂਨ ਨਾਲ ਸੜਕ ਹੋਈ ਲੱਥਪਥ
ਏਬੀਪੀ ਸਾਂਝਾ
Updated at:
21 Jan 2020 01:12 PM (IST)
ਇੰਗਲੈਂਡ ਵਿੱਚ ਐਤਵਾਰ ਨੂੰ ਵਾਪਰੀ ਵਾਰਦਾਤ ਨੇ ਪੂਰੇ ਸਿੱਖ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ। ਤਿੰਨ ਸਿੱਖ ਨੌਜਵਾਨਾਂ ਦੇ ਕਤਲ ਦੀਆਂ ਖ਼ਬਰਾਂ ਜਿਉਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਰ ਇਹ ਭਾਣਾ ਕਿਵੇਂ ਵਾਪਰਿਆ। ਮਾਮਲਾ ਗੰਭੀਰ ਹੋਣ ਕਰਕੇ ਪੁਲਿਸ ਵੀ ਜੰਗੀ ਪੱਧਰ 'ਤੇ ਜਾਂਚ ਵਿੱਚ ਜੁੱਟ ਗਈ। ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸਿੱਖ ਭਾਈਚਾਰੇ ਦੇ ਹੀ ਦੋ ਗੁੱਟ ਆਪਸ ਵਿੱਚ ਭਿੜੇ ਹਨ।
- - - - - - - - - Advertisement - - - - - - - - -