ਸੰਗਰੂਰ: ਸੰਗਰੂਰ ਦੇ ਮੂਨਕ ਵਿੱਚ ਅੱਜ ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਘਰ ਅੰਦਰ ਸੁੱਤੇ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 5 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪੂਰਾ ਪਰਿਵਾਰ ਘਰ ਵਿੱਚ ਸੁੱਤਾ ਹੋਇਆ ਸੀ। ਅਚਾਨਕ ਘਰ ਦੀ ਛੱਤ ਡਿੱਗ ਗਈ, ਜਿਸ ਕਰਕੇ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਤਿਕਾਂ ਵਿੱਚ ਇੱਕ ਲੜਕਾ ਅਤੇ ਲੜਕੀ ਸਨ ਜਿਨ੍ਹਾਂ ਦੀ ਉਮਰ 11 ਤੇ 14 ਸਾਲ ਸੀ।
ਪਰਿਵਾਰ ਦੇ 5 ਹੋਰ ਲੋਕ ਇਸ ਵਿੱਚ ਜ਼ਖਮੀ ਹੋ ਗਏ ਸਨ। ਇਹ ਗਰੀਬ ਪਰਿਵਾਰ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦੇ ਸਨ। ਹੁਣ ਇਹ ਪਰੀਵਾਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ।
ਉਧਰ ਮੂਨਕ ਦੇ ਡੀਐਸਪੀ ਨੇ ਦੱਸਿਆ ਕਿ ਮੀਂਹ ਕਾਰਨ ਘਰ ਦੀ ਛੱਤ ਕਮਜ਼ੋਰ ਹੋ ਗਈ ਸੀ।ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ 2 ਬੱਚਿਆਂ ਦੀ ਮੌਤ ਹੋ ਗਈ। 5 ਲੋਕ ਜ਼ਖਮੀ ਹਨ, ਇੱਕ ਨੂੰ ਰੇਹਾਨਾ ਰੈਫਰ ਕੀਤਾ ਗਿਆ ਹੈ।
ਦਰਦਨਾਕ: ਘਰ ਦੀ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ, 5 ਹੋਰ ਜ਼ਖਮੀ
ਏਬੀਪੀ ਸਾਂਝਾ
Updated at:
17 Dec 2019 06:16 PM (IST)
ਸੰਗਰੂਰ ਦੇ ਮੂਨਕ ਵਿੱਚ ਅੱਜ ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਘਰ ਅੰਦਰ ਸੁੱਤੇ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 5 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
- - - - - - - - - Advertisement - - - - - - - - -