ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜੀ ਬੋਲੈਰੋ ਕਾਰ 'ਚ ਆਈਈਡੀ ਲਾਉਣ ਵਾਲੇ ਯੁਵਰਾਜ ਕੋਲੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ ਤੇ ਯੁਵਰਾਜ, ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਕੁੱਲੂ ਤੋਂ ਗ੍ਰਿਫਤਾਰ ਕੀਤਾ ਸੀ, ਦੀ ਪੁੱਛਗਿੱਛ 'ਤੇ ਅੰਮ੍ਰਿਤਸਰ ਪੁਲਿਸ ਦੇ ਦੋ ਪਿਸਤੌਲ, ਪੰਜ ਕਾਰਤੂਸ, ਇੱਕ ਡੈਟੇਨੇਟਰ ਤੇ ਆਈਈਡੀ ਦਾ ਬਚਿਆ ਸਾਮਾਨ (ਇੱਕ ਪੈਕਟ 'ਚ) ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ ਯੁਵਰਾਜ ਨੇ ਦੱਸਿਆ ਕਿ ਆਈਈਡੀ ਲਗਾਉਣ ਤੋਂ ਬਾਅਦ ਉਹ ਰੋਪੜ ਜ਼ਿਲ੍ਹੇ ਦੇ ਅਸ਼ੋਕ ਕੁਮਾਰ ਤੇ ਗੁਰਬਚਨ ਸਿੰਘ ਦੇ ਘਰ ਪਨਾਹ ਲੈ ਕੇ ਰਿਹਾ ਸੀ ਤੇ ਅੰਮ੍ਰਿਤਸਰ ਪੁਲਿਸ ਦੀ ਸੂਚਨਾ 'ਤੇ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਥਾਣੇ 'ਚ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਰੋਪੜ ਪੁਲਸ ਨੇ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੂਜੇ ਪਾਸੇ ਯੁਵਰਾਜ ਸਭਰਵਾਲ ਉਰਫ ਯਸ਼, ਕੈਨੇਡੇ ਫਰਾਰ ਹੋਏ ਗੈੰਗਸਟਰ ਲਖਬੀਰ ਸਿੰਘ ਲੰਡਾ ਦਾ ਸਾਥੀ ਹੈ ਤੇ ਇਸ ਨੇ ਲੰਡੇ ਦੇ ਕਹਿਣ 'ਤੇ ਹੀ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਦੀਪਕ ਦੇ ਨਾਲ ਮਿਲ ਕੇ 15/16 ਦੀ ਰਾਤ ਬੋਲੈਰੋ ਗੱਡੀ 'ਚ ਆਈਈਡੀ ਲਗਾਇਆ ਸੀ। ਯੁਵਰਾਜ ਦੇ ਖਿਲਾਫ 11 ਦੇ ਕਰੀਬ ਮਾਮਲੇ ਦਰਜ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ