ਮਲੇਰਕੋਟਲਾ: ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਅੱਜ ਮਲੇਰਕੋਟਲਾ ਨੇੜੇ ਇੱਕ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਹਰਕੀਰਤ ਸਿੰਘ ਚੂੰਘਾਂ ਅਧਿਆਪਕ ਦਲ ਦਾ ਲੀਡਰ ਸੀ। ਉਸ ਦੀ ਪਤਨੀ ਮਨਪ੍ਰੀਤ ਕੌਰ ਪਿੰਡ ਮੁਬਾਰਕਪੁਰ ਚੂੰਘਾਂ ਦੀ ਸਰਪੰਚ ਹੈ।
ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰ ਦੀ ਹੈ ਜਦੋਂ ਹਰਕੀਰਤ ਸਿੰਘ ਆਪਣੇ ਇੱਕ ਹੋਰ ਸਾਥੀ ਅਧਿਆਪਕ ਨਾਲ ਨੇੜਲੇ ਪਿੰਡ ਬੁਰਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਡਿਊਟੀ ਲਈ ਜਾ ਰਿਹਾ ਸੀ।
ਹਮਲਾਵਰਾਂ ਨੇ ਮਾਸਟਰ ਹਰਕੀਰਤ ਸਿੰਘ ਚੂੰਘਾਂ ਦੇ ਪੰਜ ਗੋਲੀਆਂ ਮਾਰੀਆਂ। ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਹਰਕੀਰਤ ਸਿੰਘ ਨਾਲ ਜਾ ਰਿਹਾ ਸਾਥੀ ਅਧਿਆਪਕ ਵੀ ਜ਼ਖਮੀ ਹੋ ਗਿਆ।