ਚੰਡੀਗੜ੍ਹ: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੈਕਸੀਨ ਨੂੰ ਲੈ ਕੇ ਪੰਜਾਬ ਸਰਕਾਰ ਉੱਪਰ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਵੈਕਸੀਨ ਦੇ ਪ੍ਰਬੰਧ 'ਤੇ ਕੈਪਟਨ ਸਰਕਾਰ ਨੂੰ ਘਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵੈਕਸੀਨ ਖਰੀਦ ਕੇ ਮਹਿੰਗੇ ਭਾਅ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਿਆ ਹੈ।


ਜਾਵਡੇਕਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਅਜਿਹਾ ਕਰਕੇ ਲੋਕਾਂ ਨਾਲ ਥੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਪੰਜਾਬ ਦੀ ਪੂਰੀ ਸਰਕਾਰ ਆਪਣੇ ਕਲੇਸ਼ ਨੂੰ ਲੈ ਕੇ ਦਿੱਲੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦਿੱਲੀ ਬੈਠੀ ਹੈ ਤਾਂ ਪੰਜਾਬ ਵਿੱਚ ਕੀ ਹੋ ਰਿਹਾ ਹੈ।


ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਦੂਜਿਆਂ ਉੱਪਰ ਸਵਾਲ ਉਠਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।


ਇਹ ਵੀ ਪੜ੍ਹੋ: ਮੁਫ਼ਤ ਰਾਸ਼ਨ ਲੈਣ ਲਈ ਘਰ ਬੈਠੇ ਬਣਵਾਓ Ration Card, ਜਾਣੋ ਆਨਲਾਈਨ ਅਪਲਾਈ ਕਰਨ ਦਾ ਸਮੁੱਚਾ ਪ੍ਰੋਸੈੱਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904