ਸਿੱਖਾਂ ਨੇ ਕੋਰੋਨਾ ਪੀੜਤਾਂ ਦੀ ਦਿਲ ਖੋਲ੍ਹ ਕੀਤੀ ਸੇਵਾ, ਅਮਰੀਕੀ ਪੁਲਿਸ ਨੇ ਗੁਰੂ ਘਰ ਬਾਹਰ ਲਿਖੇ ਇਹ ਨਾਅਰੇ
ਕੋਰੋਨਾ ਦੇ ਇਸ ਖਤਰਨਾਕ ਸਮੇਂ ਵਿੱਚ ਵੀ ਬਿਨਾ ਕਿਸੇ ਡਰ ਦੇ ਸਿੱਖ ਸੰਗਤ ਵਧ-ਚੜ੍ਹ ਕੇ ਸੇਵਾ ਵਿੱਚ ਹਿੱਸਾ ਪਾ ਰਹੀ ਹੈ। ਰੋਜ਼ਾਨਾ 45,000 ਤੋਂ ਵੱਧ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਅਸ਼ਰਫ ਢੁੱਡੀ- ਕੋਰੋਨਾ ਮਹਾਮਾਰੀ ਕਾਰਨ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਹੈ। ਅਜਿਹੀ ਔਖੀ ਘੜੀ ਵਿੱਚ ਸਿੱਖ ਸੰਗਤ ਨੇ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਦਰਅਸਲ, ਸਿੱਖ ਸੰਗਤ ਵੱਲੋ ਪਿਛਲੇ 6 ਹਫ਼ਤਿਆਂ ਤੋਂ ਕੋਰੋਨਾ ਮਾਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਡਾਕਟਰਾਂ ਤੇ ਪੁਲਿਸ ਕਰਮਚਾਰੀਆਂ ਤੇ ਹਰ ਆਉਣ ਜਾਣ ਵਾਲੇ ਰਾਹਗੀਰ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਸਿੱਖਾਂ ਦਾ ਸ਼ੁਕਰਾਨਾ ਕਰਨ ਲਈ ਰਿਵਰਸਾਈਡ ਪੁਲਿਸ ਨੇ ਆਪਣੀਆਂ ਗੱਡੀਆਂ ਦੀ ਕਾਤਾਰ ਬਣਾ ਕੇ ਸਲਾਮੀ ਦਿੱਤੀ ਤੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਧੰਨਵਾਦ ਕੀਤਾ ਅਤੇ ਧੰਨਵਾਦੀ ਨਾਅਰੇ ਵੀ ਲਿਖੇ।
ਇਹ ਤਸਵੀਰਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਿਵਰਸਾਈਡ ਇਲਾਕੇ ਦੀਆਂ ਹਨ। ਇੱਥੇ ਅਮਰੀਕਾ ਦੀ ਰਿਵਰਸਾਈਡ ਪੁਲਿਸ ਨੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ।