ਪੰਜਾਬ ਦੇ ਵਰਜੀਤ ਵਾਲੀਆ ਨੇ ਹਾਸਲ ਕੀਤਾ UPSC 'ਚ 21ਵਾਂ ਰੈਂਕ
ਏਬੀਪੀ ਸਾਂਝਾ | 28 Apr 2018 02:17 PM (IST)
ਜਲੰਧਰ: ਨੂਰਪੁਰ ਬੇਦੀ ਦੇ ਪਿੰਡ ਕਾਲਵਾਂ ਦੇ ਰਹਿਣ ਵਾਲੇ 26 ਸਾਲ ਦੇ ਵਰਜੀਤ ਵਾਲੀਆ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚੋਂ 21ਵਾਂ ਰੈਂਕ ਹਾਸਿਲ ਕੀਤਾ ਹੈ। ਵਰਜੀਤ ਇਸ ਵੇਲੇ ਇੰਡੀਅਨ ਰੇਲਵੇ, ਲਖਨਊ ਵਿੱਚ ਨੌਕਰੀ ਕਰ ਰਹੇ ਹਨ। ਵਰਜੀਤ ਤੋਂ ਬਾਅਦ ਲੁਧਿਆਣਾ ਦੇ ਅਖਿਲ ਪਿਲਾਨੀ ਨੇ ਇਸ ਪ੍ਰੀਖਿਆ ਵਿੱਚ 22ਵਾਂ ਰੈਂਕ ਹਾਸਲ ਕੀਤਾ ਹੈ। 26 ਸਾਲ ਦੀ ਅਖਿਲ ਆਈ.ਟੀ ਇੰਜੀਨੀਅਰ ਹਨ ਤੇ ਇਸੇ ਖੇਤਰ ਵਿੱਚ ਨੋਇਡਾ ਵਿੱਚ ਨੌਕਰੀ ਕਰ ਰਹੇ ਹਨ। ਵਰਜੀਤ ਦੇ ਪਿਤਾ ਵਰਿੰਦਰ ਵਾਲੀਆ ਪੰਜਾਬੀ ਜਾਗਰਣ ਅਖ਼ਬਾਰ ਦੇ ਸੰਪਾਦਕ ਹਨ ਤੇ ਮਾਂ ਅਮਰਜੀਤ ਕੌਰ ਘਰ ਸੰਭਾਲਦੇ ਹਨ। ਵਰਜੀਤ ਦੀ ਭੈਣ ਸਵਨੀਤ ਟੋਰੰਟੋ ਵਿੱਚ ਮਲਟੀ ਨੈਸ਼ਨਲ ਕੰਪਨੀ 'ਚ ਮੈਨੇਜਰ ਹੈ ਤੇ ਉਨ੍ਹਾਂ ਦੇ ਪਤੀ ਸਵਨੀਤ ਵੀ ਕੈਨੇਡਾ ਵਿੱਚ ਹੀ ਰਹਿੰਦੇ ਹਨ। ਯੂਪੀਐਸਸੀ ਵਿੱਚ ਵਰਜੀਤ ਦੀ ਇਹ ਚੌਥੀ ਕੋਸ਼ਿਸ਼ ਸੀ। ਵਰਜੀਤ ਨੇ ਦੱਸਿਆ ਕਿ ਇੱਥੇ ਤੱਕ ਆਉਣਾ ਇੱਕ ਗੱਲ ਹੈ ਪਰ ਵੱਡੀ ਜ਼ਿੰਮੇਵਾਰੀ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਸ ਕਾਮਯਾਬੀ ਪਿੱਛੇ ਉਨਾਂ ਦੇ ਪਰਿਵਾਰ ਤੇ ਦੋਸਤਾਂ ਦਾ ਵੱਡਾ ਯੋਗਦਾਨ ਹੈ।