ਸ਼ਰਾਬ ਠੇਕੇਦਾਰ ਦੀ ਜੀਪ ਨੇ ਲਈ ਦੋ ਨੌਜਵਾਨਾਂ ਦੀ ਜਾਨ, ਭੜਕੇ ਲੋਕਾਂ ਨੇ ਗੱਡੀਆਂ ਤੇ ਠੇਕੇ ਸਾੜੇ
ਏਬੀਪੀ ਸਾਂਝਾ | 06 Feb 2018 02:13 PM (IST)
ਬਟਾਲਾ: ਡੇਰਾ ਬਾਬਾ ਨਾਨਕ 'ਚ ਸ਼ਰਾਬ ਦੇ ਠੇਕੇਦਾਰ ਦੀ ਗੱਡੀ ਨਾਲ ਟੱਕਰ ਹੋ ਜਾਣ ਕਾਰਨ ਸਕੂਟਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਰੂ ਤੇ ਦੇਬੂ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਠੇਕੇਦਾਰ ਦੀਆਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸ਼ਹਿਰ ਵਿੱਚ ਠੇਕੇ ਨੂੰ ਅੱਗ ਲਾ ਦਿੱਤੀ। ਲੋਕਾਂ ਨੇ ਰੋਸ ਵਜੋਂ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਵੀ ਬੰਦ ਕਰ ਦਿੱਤੇ।