ਦੁੱਧ ਹੋਇਆ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ
ਏਬੀਪੀ ਸਾਂਝਾ | 28 Nov 2019 12:12 PM (IST)
ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਕਰ ਦਿੱਤਾ ਹੈ। ਬੁੱਧਵਾਰ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਉਂਝ ਵੇਰਕਾ ਨੇ ਹਾਲੇ ਸਿਰਫ਼ ਦੁੱਧ ਦੇ ਹੀ ਰੇਟ ਵਧਾਏ ਹਨ, ਦੁੱਧ ਤੋਂ ਤਿਆਰ ਹੋਣ ਵਾਲੇ ਬਾਕੀ ਪ੍ਰੋਡਕਟਸ ਪਹਿਲਾਂ ਵਾਲੇ ਰੇਟ ’ਤੇ ਹੀ ਮਿਲਣਗੇ।
ਚੰਡੀਗੜ੍ਹ: ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਕਰ ਦਿੱਤਾ ਹੈ। ਬੁੱਧਵਾਰ ਤੋਂ ਦੁੱਧ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਉਂਝ ਵੇਰਕਾ ਨੇ ਹਾਲੇ ਸਿਰਫ਼ ਦੁੱਧ ਦੇ ਹੀ ਰੇਟ ਵਧਾਏ ਹਨ, ਦੁੱਧ ਤੋਂ ਤਿਆਰ ਹੋਣ ਵਾਲੇ ਬਾਕੀ ਪ੍ਰੋਡਕਟਸ ਪਹਿਲਾਂ ਵਾਲੇ ਰੇਟ ’ਤੇ ਹੀ ਮਿਲਣਗੇ। ਵੇਰਕਾ ਨੇ ਬੁੱਧਵਾਰ ਦੁੱਧ ਦੇ ਰੇਟਾਂ ਵਿੱਚ ਵਾਧਾ ਕਰਕੇ ਨਵੇਂ ਰੇਟ ਜਾਰੀ ਕੀਤੇ। ਇਸ ਮੁਤਾਬਕ ਹੁਣ ਫੁੱਲ ਕਰੀਮ ਦੁੱਧ ਅੱਧਾ ਲਿਟਰ ਨਵੇਂ ਰੇਟ ਮੁਤਾਬਕ 28 ਰੁਪਏ ਦਾ, ਸਟੈਂਡਰਡ ਦੁੱਧ 25 ਰੁਪਏ ਅੱਧਾ ਲਿਟਰ ਤੇ 49 ਰੁਪਏ ਦਾ ਇੱਕ ਲਿਟਰ, ਡਬਲ ਟੋਨ ਵਾਲਾ ਅੱਧਾ ਲਿਟਰ ਦੁੱਧ 20 ਰੁਪਏ ਤੇ ਗਾਂ ਦਾ ਦੁੱਧ 23 ਰੁਪਏ ਦਾ ਅੱਧਾ ਲਿਟਰ ਮਿਲੇਗਾ। ਵੇਰਕਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਿਹੜੇ ਪੁਰਾਣੇ ਰੇਟ ਵਾਲੇ ਲਿਫ਼ਾਫ਼ੇ ਹਨ, ਉਨ੍ਹਾਂ ’ਤੇ ਪੁਰਾਣਾ ਰੇਟ ਹੀ ਛਪਿਆ ਹੋਇਆ ਆਵੇਗਾ, ਉਸ ਤੋਂ ਬਾਅਦ ਨਵੀਂ ਐਮਆਰਪੀ ਵਾਲੇ ਪੈਕਟ ਆ ਜਾਣਗੇ। ਵੇਰਕਾ ਦਾ ਕਹਿਣਾ ਹੈ ਕਿ ਕਿਸਾਨਾਂ ਕੋਲੋਂ ਦੁੱਧ ਮਹਿੰਗਾ ਮਿਲਣ ਕਾਰਨ 2 ਰੁਪਏ ਲਿਟਰ ਦੁੱਧ ਮਹਿੰਗਾ ਕੀਤਾ ਹੈ। ਵੇਰਕਾ ਵੱਲੋਂ ਪੂਰੇ ਸੂਬੇ ਵਿਚ ਰੋਜ਼ਾਨਾ 12 ਲੱਖ ਲਿਟਰ ਦੁੱਧ ਵੇਚਿਆ ਜਾਂਦਾ ਹੈ।