ਚੰਡੀਗੜ੍ਹ: ਵਰਨਿਕਾ ਕੁੰਡੂ ਛੇੜਛਾੜ ਮਾਮਲੇ ਵਿੱਚ ਬੀਜੇਪੀ ਲੀਡਰ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਬੁੱਧਵਾਰ ਨੂੰ ਵਿਕਾਸ ਬਰਾਲਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ। ਬਿਨਾ ਕੋਈ ਰਾਹਤ ਦਿੰਦਿਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ 7 ਦਸੰਬਰ ਨੂੰ ਰੱਖੀ ਹੈ।
ਵਿਕਾਸ ਬਰਾਲਾ ਦੀ ਜ਼ਮਾਨਤ ਦੀ ਅਰਜ਼ੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਤੋਂ ਪਹਿਲਾਂ ਚਾਰ ਵਾਰ ਖਾਰਜ਼ ਹੋ ਚੁੱਕੀ ਹੈ। ਇਸ ਤੋਂ ਬਾਅਦ ਵਿਕਾਸ ਬਰਾਲਾ ਹਾਈਕੋਰਟ ਜ਼ਮਾਨਤ ਲੈਣ ਪਹੁੰਚੇ। ਚੰਡੀਗੜ੍ਹ ਪੁਲਿਸ ਨੇ ਹਰਿਆਣਾ ਬੀਜੇਪੀ ਦੇ ਪ੍ਰਧਾਨ ਦਾ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਨੂੰ ਇੱਕ ਸੀਨੀਅਰ ਆਈ.ਏ.ਐਸ. ਦੀ ਕੁੜੀ ਵਰਨਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਤੇ ਛੇੜਛਾੜ ਮਾਮਲੇ ਵਿੱਚ ਗ੍ਰਿਫਤਾਰ ਕਰ ਕੀਤਾ ਸੀ.
ਗ੍ਰਿਫਤਾਰੀ ਤੋਂ ਬਾਅਦ ਵਿਕਾਸ ਬਰਾਲਾ ਨੇ ਕੁੱਲ ਚਾਰ ਵਾਰ ਚੰਡੀਗੜ੍ਹ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ, ਪਰ ਅਦਾਲਤ ਨੇ ਹਰ ਵਾਰ ਜ਼ਮਾਨਤ ਨੂੰ ਖਾਰਜ਼ ਕਰ ਦਿੱਤਾ ਸੀ।