ਜਲੰਧਰ: ਲੋਕ ਸਭਾ ਟਿਕਟ ਕੱਟੇ ਜਾਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਹੁਸ਼ਿਆਰਪੁਰ ਪਰਤ ਆਏ ਹਨ। ਦਿਨ ਵਿੱਚ ਆਪਣੇ ਸਮਰਥਕਾਂ ਦਾ ਇਕੱਠ ਕੀਤਾ ਤਾਂ ਸ਼ਾਮ ਹੁੰਦੇ-ਹੁੰਦੇ ਉਨ੍ਹਾਂ ਨੂੰ ਮਨਾਉਣ ਵਾਸਤੇ ਲੀਡਰਾਂ ਦਾ ਆਉਣਾ ਸ਼ੁਰੂ ਹੋ ਗਿਆ। ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਪੰਜਾਬ ਭਾਜਪਾ ਇੰਚਾਰਜ ਕੈਪਟਨ ਅਭਿਮੰਨਿਊ ਅਤੇ ਹੁਸ਼ਿਆਰਪੁਰ ਤੋਂ ਟਿਕਟ ਹਾਸਲ ਕਰਨ ਵਾਲੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਵੀ ਪਹੁੰਚੇ ਅਤੇ ਸਾਰੇ ਲੀਡਰਾਂ ਦਰਮਿਆਨ ਬੰਦ ਕਮਰਾ ਮੀਟਿੰਗ ਹੋਈ।
ਮੀਟਿੰਗ ਉਪਰੰਤ ਸਾਂਪਲਾ ਦੇ ਚਿਹਰੇ 'ਤੇ ਨਾਰਾਜ਼ਗੀ ਸਾਫ ਨਜ਼ਰ ਆ ਰਹੀ ਸੀ। ਉਹ ਖੁੱਲ੍ਹ ਕੇ ਤਾਂ ਕੁਝ ਖਾਸ ਨਹੀਂ ਬੋਲੇ ਪਰ ਇਹ ਜ਼ਰੂਰ ਦੱਸਿਆ ਕਿ ਮਨ ਵਿੱਚ ਦਰਦ ਹੈ, ਪਰ ਟੀਚਾ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਨਾਉਣ ਦਾ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਟੀਚੇ ਵਿੱਚ ਛੋਟੇ ਗੋਲ ਨਜ਼ਰ ਨਹੀਂ ਆਉਂਦੇ।
ਸਾਂਪਲਾ ਨੇ ਕਿਹਾ ਕਿ ਉਨ੍ਹਾਂ ਜੋ ਕਹਿਣਾ ਸੀ ਟਵੀਟ ਵਿੱਚ ਕਹਿ ਚੁੱਕੇ ਹਨ। ਬੀਜੇਪੀ ਲੀਡਰ ਵੀ ਸਾਂਪਲਾ ਦੀ ਹਾਮੀ ਤੋਂ ਸੰਤੁਸ਼ਟ ਜਿਹੇ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਉਹ ਗਊ ਹੱਤਿਆ ਨੂੰ ਭੁੱਲ ਕੇ ਕਿਵੇਂ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸੋਮ ਪ੍ਰਕਾਸ਼ ਦਾ ਕਿਸ ਤਰ੍ਹਾਂ ਸਾਥ ਨਿਭਾਉਂਦੇ ਹਨ।
ਬੀਜੇਪੀ ਦੇ ਵੱਡੇ ਲੀਡਰ ਪੁੱਜੇ ਸਾਂਪਲਾ ਦੇ ਦਰ ਤਾਂ ਮੰਤਰੀ ਜੀ ਭੁੱਲ੍ਹ ਗਏ 'ਗਊ ਹੱਤਿਆ'
ਏਬੀਪੀ ਸਾਂਝਾ
Updated at:
26 Apr 2019 09:16 PM (IST)
ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਪੰਜਾਬ ਭਾਜਪਾ ਇੰਚਾਰਜ ਕੈਪਟਨ ਅਭਿਮੰਨਿਊ ਅਤੇ ਹੁਸ਼ਿਆਰਪੁਰ ਤੋਂ ਟਿਕਟ ਹਾਸਲ ਕਰਨ ਵਾਲੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਵੀ ਪਹੁੰਚੇ ਅਤੇ ਸਾਰੇ ਲੀਡਰਾਂ ਦਰਮਿਆਨ ਬੰਦ ਕਮਰਾ ਮੀਟਿੰਗ ਹੋਈ।
- - - - - - - - - Advertisement - - - - - - - - -