ਅੰਮ੍ਰਿਤਸਰ: ਜ਼ਿਲ੍ਹਾ ਪ੍ਰਸ਼ਾਸਨ ਨੇ ਭਿੱਟੇਵਿੰਡ ਤੇ ਲਦੇਹ ਪਿੰਡ ਵਿੱਚ ਹਾਲ ਦੀ ਘੜੀ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਇੱਥੇ ਮੁੜ ਚੋਣਾਂ ਕਰਵਾਈਆਂ ਜਾਣਗੀਆਂ। ਦਰਅਸਲ ਪਿੰਡ ਭਿੱਟੇਵਿੰਡ ਵਿੱਚ ਚੋਣ ਨਿਸ਼ਾਨ ਗ਼ਲਤ ਛਪਣ ਕਾਰਨ ਤਕਨੀਕੀ ਗੜਬੜੀ ਹੋਈ।
ਇਸ ਕਾਰਨ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਤੋਂ ਬਾਅਦ ਪਿੰਡ ਵਿੱਚ ਮੁੜ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਨੂੰ ਇਸ ਸਬੰਧੀ ਲਿਖਤ ਜਾਣਕਾਰੀ ਭੇਜ ਦਿੱਤੀ ਹੈ।
ਦੂਜੇ ਪਾਸੇ ਪਿੰਡ ਲਦੇਹ ਵਿੱਚ ਬੂਥ ਕੈਪਚਰਿੰਗ ਦੀ ਘਟਨਾ ਹੋਣ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਵੀ ਵੋਟਿੰਗ ਰੱਦ ਕਰਾਉਣ ਦੇ ਹੁਕਮ ਜਾਰੀ ਕੀਤੇ। ਇਸ ਪਿੰਡ ਵਿੱਚ ਵੀ ਨਵੇਂ ਸਿਰਿਓਂ ਤਾਰੀਖ਼ ਜਾਰੀ ਕਰ ਕੇ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦੱਸਿਆ ਕਿ ਦੋਵਾਂ ਪਿੰਡਾਂ ਵਿੱਚ ਚੋਣ ਕਮਿਸ਼ਨ ਨੂੰ ਰੱਦ ਪੋਲਿੰਗ ਬਾਰੇ ਲਿਖ ਕੇ ਭੇਜ ਦਿੱਤਾ ਗਿਆ ਹੈ।