ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਨੇ ਲੋਕਾਂ ਨੂੰ ਟ੍ਰੈਫਿਕ ਨਿਯਮ ਨਾ ਤੋੜਨ ਸਬੰਧੀ ਜਾਗਰੂਕ ਕਰਨ ਲਈ ਗਾਣਾ ਲਿਖਿਆ ਹੈ। ਜੀ ਹਾਂ, ਚੰਡੀਗੜ੍ਹ ‘ਚ ਏਐਸਆਈ ਭੁਪਿੰਦਰ ਸਿੰਘ ਨੇ ਨੇ ਡਰਾਈਵਰਾਂ ਨੂੰ ਸੜਕ ਸੁਰੱਖਿਆ ‘ਤੇ ਪੰਜਾਬੀ ਭਾਸ਼ਾ ‘ਚ ਗਾਣਾ ਲਿਖ ਨਿਯਮਾਂ ਨੂੰ ਤੋੜ ਭਾਰੀ ਚਲਾਨ ਤੋਂ ਬਚਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਚੰਡੀਗੜ੍ਹ ਟ੍ਰੈਫਿਕ ਪੁਲਿਸ ‘ਚ ਤਾਇਨਾਤ ਭੁਪਿੰਦਰ ਸਿੰਘ ਦੇ ਗਾਣੇ ਨੂੰ ਟਵਿਟਰ ਤੇ ਫੇਸਬੁੱਕ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਉਨ੍ਹਾਂ ਨੇ ਲੋਕਾਂ ਨੂੰ ਨਿਯਮ ਨਾ ਤੋੜਣ ਲਈ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੀ ਸਲਾਹ ਦਿੱਤੀ ਹੈ ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ ਉਨ੍ਹਾਂ ਦੇ ਮਾਪਿਆਂ ਲਈ ਭਾਰੀ ਸਾਬਤ ਹੋ ਸਕਦਾ ਹੈ।


ਇਸ ਤੋਂ ਪਹਿਲਾਂ ਵੀ ਭੁਪਿੰਦਰ ਸਿੰਘ ਗਾਣੇ ਰਾਹੀਂ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ। ਚੰਡੀਗੜ੍ਹ ‘ਚ ਨਵਾਂ ਮੋਟਰ ਬਿੱਲ ਇੱਕ ਸਤੰਬਰ ਤੋਂ ਲਾਗੂ ਹੋ ਚੁੱਕਿਆ ਹੈ। ਇਸ ‘ਚ ਨਿਯਮ ਤੋੜਨ ‘ਤੇ ਭਾਰੀ ਜ਼ੁਰਮਾਨੇ ਲਾਗੂ ਕੀਤੇ ਗਏ ਹਨ। ਇਸ ਤਹਿਤ ਦੇਸ਼ ਦੇ ਕਈ ਹਿੱਸਿਆਂ ‘ਚ ਟ੍ਰੈਫਿਕ ਪੁਲਿਸ ਲੋਕਾਂ ਦੇ ਚਲਾਨ ਕੱਟ ਵੀ ਰਹੀ ਹੈ।