ਸੰਗਰੂਰ: ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹਨ ਕਿ ਧਰਤੀ ਦੇ ਹੇਠੋਂ ਲਾਲ ਰੰਗ ਦਾ ਪਾਣੀ ਆ ਰਿਹਾ ਹੈ। ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਇਸਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਇਹ ਤਸਵੀਰਾਂ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਅਲੋੜਕ ਦੇ ਵਸਨੀਕ ਰਾਜਵੰਸ਼ ਸਿੰਘ ਦੇ ਖੇਤ ਦੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਸਾਡੀ ਟੀਮ ਵੀ ਇੱਥੇ ਮਾਮਲੇ ਬਾਰੇ ਜਾਣਨ ਲਈ ਪਹੁੰਚੀ ਤਾਂ ਅਸੀਂ ਉੱਥੇ ਜੋ ਵੇਖਿਆ ਉਸ ਨੂੰ ਵੇਖ ਅਸੀਂ ਵੀ ਹੈਰਾਨ ਹੋ ਗਏ।


ਏਬੀਪੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਵੇਖਿਆ ਕਿ ਧਰਤੀ ਹੇਠੋਂ ਜੋ ਪਾਣੀ ਆ ਰਿਹਾ ਸੀ ਉਹ ਕਿਸੇ ਗੰਦੇ ਨਾਲੇ ਦੇ ਪਾਣੀ ਨਾਲੋਂ ਜ਼ਹਿਰੀਲਾ ਅਤੇ ਗੰਦਾ ਸੀ। ਜੋ ਕਿ ਕਿਸਾਨ ਦੇ ਅਨੁਸਾਰ ਹੈ ਪਿਛਲੇ ਕਈ ਸਾਲਾਂ ਤੋਂ ਖੇਤਾਂ ਚੋਂ ਨਿਕਲ ਰਿਹਾ ਸੀ। ਇਸ ਬਾਰੇ ਅਸੀਂ ਇੱਕ ਸਾਬਕਾ ਫ਼ੌਜੀ ਅਤੇ ਕਿਸਾਨ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਜੋ ਨੇੜਲੇ ਖੇਤ ਵਿਚ ਕੰਮ ਕਰਦਾ ਹੈ ਤਾਂ ਉਸ ਦੀ ਮੋਟਰ 'ਤੇ ਵੀ ਅਸੀਂ ਲਾਲ ਰੰਗ ਦਾ ਪਾਣੀ ਦੇਖਿਆ। ਇਸ ਦੌਰਾਨ ਖੇਤਾਂ 'ਚ ਜਿਸ ਪਾਸੇ ਵੀ ਨਜ਼ਰ ਗਈ ਲਾਲ ਰੰਗ ਹੀ ਨਜ਼ਰ ਆਇਆ।


ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਸ ਦੇ ਪਿੱਛੇ ਕਾਰਨ ਦੱਸਦਿਆਂ ਕਿਸਾਨ ਕੁਲਵਿੰਦਰ ਸਿੰਘ ਦੱਸਿਆ ਕਿ ਇੱਥੇ ਇੱਕ ਨਿੱਜੀ ਕੈਮੀਕਲ ਫੈਕਟਰੀ ਹੈ ਜੋ ਪਿਛਲੇ ਕਈਂ ਸਾਲਾਂ ਤੋਂ ਬੰਦ ਪਈ ਹੈ ਅਤੇ ਫੈਕਟਰੀ ਮਾਲਕ ਉਸ ਫੈਕਟਰੀ ਨੂੰ ਵੇਚ ਕੇ ਚਲੇ ਗਏ ਹਨ ਪਰ ਉਸ ਫੈਕਟਰੀ ਵਿਚ ਰਸਾਇਣ ਤਿਆਰ ਕੀਤੇ ਜਾਣ ਕਾਰਨ ਖੇਤ ਹੇਠਾਂ ਪਾਣੀ ਦੀ ਇਹ ਸਥਿਤੀ ਹੋ ਗਈ ਹੈ।


ਉਸਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਹਰ ਦਫਤਰ ਅਤੇ ਸਰਕਾਰ ਵਿਚ ਹਰ ਅਦਾਲਤ ਵਿਚ ਗਏ, ਪਰ ਕਿਸੇ ਨੇ ਉਨ੍ਹਾਂ ਦੀ ਗੁਹਾਰ ਨਹੀਂ ਸੁਣੀ। ਜਿਸ ਕਾਰਨ ਖੇਤਾਂ ਵਿਚ ਪੀਣ ਲਈ ਪਾਣੀ ਨਹੀਂ, ਹੁਣ ਥੋੜ੍ਹੀ ਜਿਹੀ ਉਮੀਦ ਬਚੀ ਹੈ ਕਿ ਸ਼ਾਇਦ ਮੀਡੀਆ ਵਿਚ ਖ਼ਬਰ ਆਉਣ ਤੋਂ ਬਾਅਦ ਕੁਝ ਹੋ ਸਕੇ।


ਉਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਖੇਤ ਵਿੱਚ ਜਾ ਕੇ ਕਿਸਾਨ ਦਾ ਵੀ ਸਮਰਥਨ ਕੀਤਾ ਗਿਆ ਅਤੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਸ ਫੈਕਟਰੀ ਦੇ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਤਾਂ ਸੜਕ ਜਾਮ ਕੀਤੀ ਜਾਏਗੀ ਅਤੇ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।


ਨਾਲ ਹੀ ਇਸ ਬਾਰੇ ਡੀਸੀ ਸੰਗਰੂਰ ਨੇ ਕਿਹਾ ਕਿ ਲਾਲ ਪਾਣੀ ਛੱਡਣ ‘ਤੇ ਇਸ ਫੈਕਟਰੀ ਦੇ ਖਿਲਾਫ 2 ਕਰੋੜ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਕੇਸ ਮਾਨਯੋਗ ਜ਼ਿਲ੍ਹਾ ਅਦਾਲਤ ਨੂੰ ਭੇਜਿਆ ਹੈ। ਜਿਸ ਦੀ ਤਰੀਕ 13 ਅਗਸਤ ਹੈ। ਜਲਦੀ ਹੀ 2 ਕਰੋੜ ਰੁਪਏ ਦੀ ਰਿਕਵਰੀ ਕਰਵਾ ਅਗਲੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਭਲਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਪਹੁੰਚ ਕੇ ਜਾਂਚ ਕਰੇਗੀ।


ਇਹ ਵੀ ਪੜ੍ਹੋ: Punjab Power Crisis: ਸੁਖਜਿੰਦਰ ਸਿੰਘ ਰੰਧਾਵਾ ਨੇ ਮੁੜ ਘੇਰੀ ਆਪਣੀ ਹੀ ਸਰਕਾਰ, ਬਿਜਲੀ ਸੰਕਟ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904