ਚੰਡੀਗੜ੍ਹ : ਮੌਸਮ ਹੌਲੀ-ਹੌਲੀ ਆਪਣੀ ਚਾਲ ਬਦਲ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 15-20 ਨਵੰਬਰ ਮਗਰੋਂ ਠੰਡ ਵਧੇਗੀ। ਹਲਕੀ ਬਾਰਿਸ਼ ਦੀਆਂ ਸੰਭਾਵਨਾਵਾਂ ਹਨ। ਹਵਾ ਦਾ ਰੁਖ ਦੱਖਣੀ-ਪੂਰਬੀ ਹੋਣ ਕਾਰਨ ਹਵਾ ਦੇ ਨਾਲ ਵਾਤਾਵਰਨ ਵਿਚ ਨਮੀ ਦੀ ਮਾਤਰਾ ਵਧ ਰਹੀ ਹੈ।

ਤਾਪਮਾਨ ਵਿਚ ਵੀ ਗਿਰਾਵਟ ਆ ਰਹੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਸੁਰਿੰਦਰਪਾਲ ਦੱਸਦੇ ਹਨ ਕਿ ਉੱਤਰੀ ਭਾਰਤ ਵਿਚ ਆਉਣ ਵਾਲੇ ਦਿਨ੍ਹਾਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਆਵੇਗੀ। ਪਹਾੜੀ ਸੂਬਿਆਂ ਵਿਚ ਬਾਰਿਸ਼ ਦੇ ਨਾਲ-ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਵੀ ਹੈ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿਚ 15 ਨਵੰਬਰ ਅਰਥਾਤ ਬੁੱਧਵਾਰ ਨੂੰ ਹਲਕੀ ਬਰਸਾਤ ਹੋਣ ਦੀ ਵੱਧ ਸੰਭਾਵਨਾ ਹੈ। 16 ਨਵੰਬਰ ਨੂੰ ਵੀ ਕਈ ਥਾਈਂ ਹਲਕੀ ਬਾਰਿਸ਼ ਹੋ ਸਕਦੀ ਹੈ।