ਚੰਡੀਗੜ੍ਹ: ਪੰਜਾਬ ਵਿੱਚ ਫਰਵਰੀ ਮਹੀਨੇ ਬਹੁਤ ਘੱਟ ਮੀਂਹ ਪਿਆ। 25 ਫਰਵਰੀ ਤੋਂ 2 ਮਾਰਚ ਦੇ ਵਿਚਕਾਰ ਮੌਸਮ ਦਾ ਮਿਲਾਇਆ ਜੁਲਿਆ ਅਸਰ ਰਵੇਗਾ। ਸ਼ੁਰੂਆਤੀ ਦਿਨਾਂ ਵਿੱਚ ਭਾਵ 25 ਤੋਂ 27 ਫਰਵਰੀ ਤੱਕ ਪੂਰੇ ਪੰਜਾਬ ਵਿੱਚ ਮੌਸਮ ਮੁੱਖ ਤੌਰ ਤੇ ਸਾਫ ਅਤੇ ਸੁੱਕੇ ਰਹਿਣ ਦੀ ਉਮੀਦ ਹੈ। ਹਾਲਾਂਕਿ, ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਸ਼ ਹੋ ਸਕਦੀ ਹੈ।
28 ਫਰਵਰੀ ਤੋਂ ਰਾਜ 'ਚ ਮੌਸਮ ਦੇ ਬਦਲਣ ਦੀ ਭਵਿੱਖਬਾਣੀ ਹੈ।27 ਅਤੇ 28 ਫਰਵਰੀ ਨੂੰ ਇੱਕ ਨਵੀਂ ਪੱਛਮੀ ਪਰੇਸ਼ਾਨੀ ਦਸਤਕ ਦੇ ਸਕਦੀ ਹੈ। ਇਸ ਦੇ ਪ੍ਰਭਾਵ ਨਾਲ 28 ਫਰਵਰੀ ਤੋਂ 1 ਮਾਰਚ ਤੱਕ, ਤਿੰਨ ਦਿਨ ਲਗਾਤਾਰ, ਸੂਬੇ ਦੇ ਕਈ ਹਿੱਸਿਆਂ 'ਚ ਬੱਦਲਵਾਈ ਅਤੇ ਮੀਂਹ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਲੁਧਿਆਣਾ, ਜਲੰਧਰ, ਫਤਿਹਗੜ੍ਹ ਸਾਹਿਬ ਸਮੇਤ ਕਈ ਜਿਲ੍ਹਿਆਂ 'ਚ ਚੰਗੀ ਬਾਰਿਸ਼ ਹੋ ਸਕਦੀ ਹੈ।
ਉਧਰ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮੋਗਾ ਸਮੇਤ ਸੂਬੇ ਦੇ ਬਾਕੀ ਹਿੱਸਿਆਂ 'ਚ ਹਲਕੀ ਤੋਂ ਮਾਧਿਅਮ ਬਾਰਿਸ਼ ਦੇ ਹਾਲਾਤ ਬਣੇ ਰਹਿਣਗੇ।
ਬਾਰਸ਼ ਦੀ ਸੰਭਾਵਨਾ ਨੂੰ ਵੇਖਦੇ ਹੋਏ, ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਅਰਸੇ ਦੌਰਾਨ ਸਿੰਚਾਈ ਅਤੇ ਛਿੜਕਾਅ ਨਾ ਕਰਨ। ਮੌਸਮ ਵਿੱਚ ਬਦਲਾਅ ਆਉਣ ਕਾਰਨ ਕਣਕ ਦੀ ਫਸਲ ਵਿੱਚ ਫਲੈਗ ਸਮਟ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ।
Election Results 2024
(Source: ECI/ABP News/ABP Majha)
ਆਉਂਦੇ ਦਿਨਾਂ 'ਚ ਵਿਗੜੇਗਾ ਪੰਜਾਬ ਦਾ ਮੌਸਮ, ਕਈ ਥਾਵਾਂ ਤੇ ਮੀਂਹ ਦੀ ਸੰਭਾਵਨਾ
ਏਬੀਪੀ ਸਾਂਝਾ
Updated at:
25 Feb 2020 08:17 PM (IST)
-25 ਤੋਂ 27 ਫਰਵਰੀ ਤੱਕ ਪੂਰੇ ਪੰਜਾਬ ਵਿੱਚ ਮੌਸਮ ਮੁੱਖ ਤੌਰ ਤੇ ਸਾਫ
-28 ਫਰਵਰੀ ਤੋਂ 1 ਮਾਰਚ ਤੱਕ, ਤਿੰਨ ਦਿਨ ਲਗਾਤਾਰ, ਸੂਬੇ ਦੇ ਕਈ ਹਿੱਸਿਆਂ 'ਚ ਬੱਦਲਵਾਈ ਅਤੇ ਮੀਂਹ ਦੇ ਹਾਲਾਤ
- - - - - - - - - Advertisement - - - - - - - - -