ਕੈਪਟਨ ਨੇ ਕਿਹਾ ਕਿ ਲਾਲ ਕਿਲ੍ਹੇ 'ਚ ਜੋ ਵੀ ਹੋਇਆ, ਇਸ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ। ਇਸ ਨੂੰ ਦੇਸ਼ ਦਾ ਅਪਮਾਨ ਦੱਸਦਿਆਂ ਇਸ ਘਟਨਾ ਨੂੰ ਦੇਸ਼ ਲਈ ਸ਼ਰਮ ਵਾਲੀ ਗੱਲ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋ ਜਾਵੇਗਾ। ਕਾਂਗਰਸ ਦੇ ਬੁਲਾਰਿਆਂ ਤੋਂ ਵੱਖਰੀ ਰਾਏ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਲ ਕਿਲ੍ਹਾ ਰਾਸ਼ਟਰੀ ਕੁਰਬਾਨੀ ਦਾ ਯਾਦਗਾਰ ਥਾਂ ਹੈ।
ਇਹ ਵੀ ਪੜ੍ਹੋ: ਹਿੰਸਾ ਭੜਕਾਉਣ ਦੇ ਇਲਜ਼ਾਮਾਂ ਮਗਰੋਂ ਬੋਲੇ ਪੰਧੇਰ ਤੇ ਪੰਨੂੰ, ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ
ਉਨ੍ਹਾਂ ਨੇ ਦਿੱਲੀ ਵਿੱਚ ਹੋਈ ਹਿੰਸਾ ਦੀ ਜਾਂਚ ਦੀ ਮੰਗ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਸੰਵਿਧਾਨ ਦੀ ਸੰਘੀ ਭਾਵਨਾ ਦੇ ਵਿਰੁੱਧ ਸੀ। ਇਹ ਵੀ ਕਿਹਾ ਕਿ ਵੋਟਰ ਖੇਤੀਬਾੜੀ ਕਾਨੂੰਨ ਨੂੰ ਪਸੰਦ ਨਹੀਂ ਕਰਨਗੇ, ਕਿਉਂਕਿ ਜ਼ਿਆਦਾਤਰ ਆਬਾਦੀ ਕਿਸਾਨਾਂ ਦੀ ਹੈ। ਮੰਗਲਵਾਰ ਨੂੰ ਹੋਈ ਹਿੰਸਾ ਨੂੰ ਕੇਂਦਰ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ।
ਉਧਰ ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੁੱਠੀ ਭਰ ਟਰੈਕਟਰਾਂ ਲਈ ਲਾਲ ਕਿਲ੍ਹੇ ਦੇ ਖੇਤਰ ਵਿੱਚ ਦਾਖਲ ਹੋਣਾ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਤੇ ਉਸ ਦੇ ਗਰੋਹ ਨੂੰ ਜਾਣ ਦੇਣ ਤੇ ਕਿਸਾਨ ਨੇਤਾਵਾਂ ਖਿਲਾਫ ਐਫਆਈਆਰ ਦਰਜ ਕਰਨ ਦਾ ਦਿੱਲੀ ਪੁਲਿਸ ਦਾ ਫੈਸਲਾ ਕਿਸਾਨਾਂ ਨੂੰ ਹਰਾਉਣ ਦੀ ਸਾਜਿਸ਼ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦਾ ਦਾਅਵਾ, 'ਸਾਰੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਡਿਟੇਲ ਪਤਾ ਲੱਗੀ ਤਾਂ ਦੇਸ਼ 'ਚ ਲੱਗੇਗੀ ਅੱਗ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904